Monday, July 14, 2025
Breaking News

6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਕਰਵਾਏ ਵਿਆਹ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਸਤੌਜ ਵਿਖੇ ਨਾਨਕ ਨਾਮ ਚੜ੍ਹਦੀ ਕਲਾ ਸੇਵਾ ਸੁਸਾਇਟੀ ਜਹਾਂਗੀਰਪੁਰ ਨੂਰਪੁਰ ਖੀਰਾਂ ਵਾਲੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵਿਖੇ ਵਿਆਹ ਸਮਾਗਮ ਕਰਵਾਇਆ ਗਿਆ।ਜਿਸ ਦੌਰਾਨ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ਼ ਕਰਵਾਏ ਗਏ।ਇਸ ਸਮੇਂ ਨਾਨਕ ਨਾਮ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਸੇਵਾ ਸਿੰਘ ਪੁੱਡਾ, ਸਹਿਯੋਗੀ ਤਰਸੇਮ ਸਿੰਘ, ਭਾਈ ਜਗਸੀਰ ਸਿੰਘ ਕਥਵਾਚਕ ਚੋਹਲਾ ਸਾਹਿਬ, ਦਰੋਗਾ ਸਿੰਘ ਚਹਿਲ, ਰਾਜਵੀਰ ਚਹਿਲ, ਜੱਗੀ ਸਤੌਜ, ਸਰਪੰਚ ਚਰਨ ਸਿੰਘ ਚਹਿਲ ਤੇ ਰਾਜੂ ਸਿੰਘ ਆਦਿ ਤੇ ਸੰਗਤਾਂ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …