ਕਾਂਗਰਸ ਦਾ ਹੋਲੀ ਹੋਲੀ ਡੁੱਬ ਰਿਹਾ ਜਹਾਜ਼ – ਮਜੀਠੀਆ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਚੋਣ ਮੁਹਿੰਮ ਦੌਰਾਨ ਮਾਝੇ ਦੇ ਜਰਨੈਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ‘ਚ ਪਬਲਿਕ ਕੋਆਰਡੀਨੇਸ਼ਨ ਸੈਲ ਦੇ ਚੇਅਰਮੈਨ ਗੁਰਜੀਤ ਸਿੰਘ ਸੰਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋ ਗਏ।ਮਜੀਠੀਆ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕ ਚੁੱਕੇ ਲੋਕ ਜਲਦ ਤੋਂ ਜਲਦ ਕਾਂਗਰਸ ਨੂੰ ਖੁੱਡੇ ਲਾਉਣ ਲਈ 20 ਫਰਵਰੀ ਦਾ ਇੰਤਜ਼ਾਰ ਕਰ ਰਹੇ ਹਨ।ਜਿਥੇ ਆਮ ਲੋਕ ਅਕਾਲੀ-ਬਸਪਾ ਗਠਜੋੜ ਦੇ ਨਾਲ ਜੁੜ ਰਹੇ ਹਨ, ਉਥੇ ਕਈ ਕਾਂਗਰਸੀ ਪਰਿਵਾਰ ਗਠਜੋੜ ਦਾ ਪਲ੍ਹਾ ਫੜ੍ਹ ਰਹੇ ਹਨ।ਉਨਾਂ ਕਿਹਾ ਕਿ 5 ਸਾਲ ਸੱਤਾ ’ਚ ਰਹਿਣ ਵਾਲਾ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਕ ਵੀ ਵਾਅਦਾ ਨਹੀਂ ਪੁਗਾ ਸਕਿਆ।
ਮਜੀਠੀਆ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਇਮਾਨਦਾਰ, ਮਿਹਨਤੀ ਅਤੇ ਨੇਕ ਦਿਲ ਇਨਸਾਨ ਤਲਬੀਰ ਗਿੱਲ ਨੂੰ ਸੇਵਾ ਦਾ ਮੌਕਾ ਦੇਣ।ਤਲਬੀਰ ਗਿੱਲ ਨੇ ਮਜੀਠੀਆ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਰਿੰਦਰ ਸਿੰਘ ਸੁਲਤਾਨਵਿੰਡ, ਰਜਿੰਦਰ ਸਿੰਘ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।