ਸਮਰਾਲਾ, 31 ਜਨਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਾਰੀ ਪ੍ਰੈਸ ਬਿਆਨ ‘ਚ ਕਿਹਾ ਹੈ ਕਿ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਘਾਣ ਪਾ ਦਿੱਤਾ ਹੈ।ਪੰਜਾਬ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ।ਸਾਡੀ ਨੌਜਵਾਨੀ ਨੂੰ ਆਪਣਾ ਭਵਿੱਖ ਖਤਰੇ ਵਿੱਚ ਜਾਪਦਾ ਹੈ। ਪੰਜਾਬ ਨੂੰ ਸਾਰੇ ਰਵਾਇਤੀ ਸਿਆਸੀ ਲੀਡਰ ਦੋਹੀਂ ਹੱਥੀਂ ਲੁੱਟਦੇ ਹਨ, ਕਿਸੇ ਨੂੰ ਲੋਕਾਂ ਦੀ ਪ੍ਰਵਾਹ ਨਹੀਂ।ਉਨ੍ਹਾਂ ਦੀ ਪਾਰਟੀ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।ਰਵਾਇਤੀ ਪਾਰਟੀਆਂ ਵੋਟਾਂ ਖ੍ਰੀਦਣ, ਨਸ਼ੇ ਵੰਡਣ ਅਤੇ ਗੁੰਮਰਾਹ ਕਰਨ ਲੱਗੀਆਂ ਹੋਈਆਂ ਹਨ।ਜਦੋਂ ਉਹ ਪਿੰਡਾਂ ਵਿੱਚ ਲੋਕਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਮਾਹੌਲ ਬਦਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹਨ੍ਹੇਰੀ ਦਾ ਰੂੁਪ ਬਣ ਜਾਵੇਗਾ।
ਪਿੰਡਾਂ ਦੇ ਦੌਰੇ ਦੌਰਾਨ ਬੌਂਦਲ, ਦਿਆਲਪੁਰਾ, ਕੋਟਲਾ ਸ਼ਮਸ਼ਪੁਰ, ਕੋਟਾਲਾ, ਕਕਰਾਲਾ ਕਲਾਂ, ਕਕਰਾਲਾ ਖੁਰਦ, ਟੋਡਰਪੁਰ, ਸਿਹਾਲਾ ਅਤੇ ਗਹਿਲੇਵਾਲ ਵਿੱਚ ਥਾਂ ਥਾਂ ਲੋਕਾਂ ਨੇ ਵੱਡੇ ਇਕੱਠ ਕਰਕੇ ਰਾਜੇਵਾਲ ਅਤੇ ਉਨ੍ਹਾਂ ਦੀ ਟੀਮ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।ਹਰ ਥਾਂ ਲੱਡੂ ਵੰਡੇ ਗਏ।ਟੋਡਰਪੁਰ ਵਿੱਚ ਰਾਜੇਵਾਲ ਨੂੰ ਲੱਡੂਆਂ ਨਾਲ ਤੋਲਿਆ ਗਿਆ ਅਤੇ ਚੋਣ ਫੰਡ ਵੀ ਦਿੱਤਾ ਗਿਆ।ਦਿਆਲਪੁਰੇ ਵਿੱਚ ਤਾਂ ਸਾਰੇ ਪਿੰਡ ਨੇ ਸਮੇਤ ਬੀਬੀਆਂ ਵੱਡੀ ਗਿਣਤੀ ‘ਚ ਹਾਜ਼ਰੀ ਭਰੀ।
ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨੇ ਸਨ, ਪਰ ਅੱਜ ਕਿਸਾਨ ਜਥੇਬੰਦੀਆਂ ਵਲੋਂ ਮੋਦੀ ਸਰਕਾਰ ਵਿਰੁੱਧ ਧਰਨੇ ਦੇ ਕੇ ਵਿਰੋਧ ਦਿਵਸ ਵਜੋਂ ਮਨਾਉਣ ਕਾਰਨ ਉਨ੍ਹਾਂ ਨੇ ਕਾਗਜ਼ ਦਾਖ਼ਲ ਕਰਨ ਦਾ ਪ੍ਰੋਗਰਾਮ ਕੱਲ੍ਹ 1 ਫਰਵਰੀ ਨੂੰ 12 ਵਜੇ ਦਾ ਮਿਥ ਦਿੱਤਾ।ਉਨ੍ਹਾਂ ਦੀ ਟੀਮ ਵਿੱਚ ਜੋਗਿੰਦਰ ਸਿੰਘ ਸੇਹ, ਗਿਆਨੀ ਮਹਿੰਦਰ ਸਿੰਘ, ਆਲਮਦੀਪ ਸਿੰਘ ਤੋਂ ਇਲਾਵਾ ਇਲਾਕੇ ਦੇ ਹੋਰ ਬਹੁਤ ਸਾਰੇ ਆਗੂ ਵੀ ਸ਼ਾਮਲ ਹੋਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …