ਰਈਆ, 20 ਨਵੰਬਰ (ਬਲਵਿੰਦਰ ਸਿੰਘ ਸੰਧੂ) ਕਰੀਬ ਮਹੀਨਾ ਪਹਿਲਾਂ ਰਈਆ ਵਿਖੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਗਗਨਦੀਪ ਸਿੰਘ ਜੱਜ ਦੀ ਆੜ੍ਹਤ ਤੋਂ ਅਣਪਛਾਤੇ ਵਿਅਕਤੀ ਨੇ 702 ਤੋੜੇ ਬਾਸਮਤੀ ਲੋਡ ਕਰਵਾ ਲਈ ਅਤੇ ਫਰਾਰ ਹੋ ਗਿਆ। ਇਹਨਾਂ ਬਾਸਮਤੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਵੇਚਣ ਲਈ ਭੇਜੀ ਸੀ, ਪਰ ਪਤਾ ਕਰਨ ਤੇ ਸਪਸ਼ਟ ਹੋਇਆ ਕਿ ਉਹ ਟਰੱਕ ਡਰਾਈਵਰ ਬਾਸਮਤੀ ਸਮੇਤ ਠੱਗੀ ਮਾਰ ਕੇ ਫਰਾਰ ਹੋ ਗਿਆ ਜਿਸ ਦੀ ਦਰਖਾਸਤ 9 ਅਕਤੂਬਰ 2014 ਨੂੰ ਚੌਂਕੀ ਰਈਆ ਵਿਖੇ ਦਰਜ ਕਰਵਾਈ ਗਈ। ਅਤੇ ਉਸ ਤੋਂ ਉਪਰੰਤ ਰਈਆ ਪੁਲਿਸ ਨੇ ਬਹੁਤ ਹੀ ਸੂਝ ਬੂਝ ਨਾਲ ਮੋਬਾਇਲ ਡਿਟੇਲਾਂ ਕਢਵਾ ਕੇ ਚੋਰ ਦੀ ਭਾਲ ਸ਼ੁਰੂ ਕੀਤੀ ਤਾ ਪਤਾ ਲੱਗਾ ਤੇ ਮਾਨਸਾ ਜ਼ਿਲ੍ਹਾ ਦੇ ਪਿੰਡ ਖਾਪਿਆਂਵਾਲੀ ਵਿਖੇ ਐਸ.ਐਸ.ਪੀ. ਜਗਦੀਪ ਅੰਮ੍ਰਿਤਸਰ ਦੀਆਂ ਹਿਦਾਇਤਾਂ ਤੇ ਰੇਡ ਕੀਤਾ ਗਿਆ ਤਾਂ ਉਥੋਂ ਦੋਸ਼ੀ ਦੀਆਂ ਬਿੱਲੀਆਂ ਅੱਖਾਂ ਤੋਂ ਸ਼ਨਾਖਤ ਹੋਈ ਕਿ ਇਹੀ ਵਿਅਕਤੀ ਰਈਆ ਤੋਂ ਬਾਸਮਤੀ ਦਾ ਟਰੱਕ ਨੰ: ਪੀ.ਬੀ. 10 ਸੀ.ਸੀ. 0513 ਲੋਡ ਕਰਕੇ ਫਰਾਰ ਹੋਇਆ ਸੀ ਜਿਸ ਦਾ ਪਤਾ ਕੀਤਾ ਜਾਣ ਤੇ ਸਾਹਮਣੇ ਆਇਆ ਕਿ ਇਹ ਨੰਬਰ ਵੀ ਜਾਅਲੀ ਹੈ। ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਰਈਆ ਚੌਂਕੀ ਲਿਆਂਦਾ ਗਿਆ ਅਤੇ ਰਿਕਵਰੀ ਕਰਾਈ ਗਈ। ਉਪਰੰਤ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਥੇ ਦੋਸ਼ੀ ਨੂੰ ਕੋਰਟ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲੈ ਲਿਆ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …