Tuesday, July 29, 2025
Breaking News

ਸਥਾਨਕ ਸਰਕਾਰ ਵਿਭਾਗ ‘ਚ 249 ਉਮੀਦਵਾਰਾਂ ਨੂੰ ਨਿਯੁੱਕਤੀ ਪੱਤਰ ਜਾਰੀ ਕੀਤੇ- ਸ੍ਰੀ ਅਨਿਲ ਜੋਸ਼ੀ

PPN2111201418
ਅੰਮ੍ਰਿਤਸਰ, 21 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰ ਵਿਭਾਗ ਅਧੀਨ ਆਉਂਦੀਆਂ ਨਗਰ ਪੰਚਾਇਤਾਂ/ਨਗਰ ਕੌਂਸਿਲਾਂ/ ਨਗਰ ਸੁਧਾਰ ਟਰੱਸਟਾਂ/ਨਗਰ ਨਿਗਮਾਂ ਅਤੇ ਸੀਵਰੇਜ ਬੋਰਡ ਵਿੱਚ ਸਟਾਫ ਦੀ ਘਾਟ ਨੂੰ ਦੇਖਦਿਆਂ ਹੋਇਆਂ ਵਿਭਾਗ ਵੱਲੋਂ ਹੇਠ ਲਿਖੇ ਅਨੁਸਾਰ 249 ਉਮੀਦਵਾਰਾਂ ਨੂੰ ਨਿਯੁੱਕਤੀ ਪੱਤਰ ਜਾਰੀ ਕੀਤੇ ਗਏ ਹਨ।ਐਸ.ਡੀ.ਓ. 17, ਜੇ.ਈ. 123, ਸੈਨੇਟਰੀ ਇੰਸਪੈਕਟਰ 36, ਲੇਖਾਕਾਰ 33, ਡਰਾਫਟਸਮੈਨ/ ਹੈਡ ਡਰਾਫਟਸਮੈਨ 36।ਸ੍ਰੀ ਅਨਿਲ ਜੋਸ਼ੀ, ਨੇ ਦੱਸਿਆ ਹੈ ਕਿ ਇਨ੍ਹਾਂ ਨਿਯੁਕਤ ਕੀਤੇ ਗਏ ਯੋਗ ਉਮੀਦਵਾਰਾਂ ਦੀ ਚੋਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ਤੇ ਚੰਗਾ ਅਸਰ ਪਵੇਗਾ ਅਤੇ ਲੋਕਾਂ ਨੂੰ ਸਮੂਹ ਲੋਕਲ ਬਾਡੀਜ ਵਿੱਚ ਆਪਣੇ ਕੰਮ-ਕਾਜ ਸਮੇਂ ਸਿਰ ਕਰਵਾਉਣ ਨੂੰ ਮਿਲਣਗੇ। ਇਸ ਦੇ ਨਾਲ ਹੀ ਮੰਤਰੀ ਜੋਸ਼ੀ ਨੇ ਇਹ ਵੀ ਦੱਸਿਆ ਕਿ ਲੇਖਾ ਪ੍ਰਣਾਲੀ ਵਿੱਚ ਡਬਲ ਐਂਟਰੀ ਸਿਸਟਮ ਜੋ ਕਿ ਅੱਜਕਲ੍ਹ ਦੇ ਯੁੱਗ ਵਿੱਚ ਬਹੁਤ ਜ਼ਰੂਰੀ ਹੈ ਅਤੇ ਜਿਸ ਉੱਪਰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਨਿਰਭਰ ਕਰਦੀਆਂ ਹਨ ਵੀ ਸਮੂਹ ਲੋਕਲ ਬਾਡੀਜ਼ ਵਿੱਚ ਲਾਗੂ ਕਰਦਿਆਂ ਇਨ੍ਹਾਂ ਭਰਤੀ ਕੀਤੇ ਯੋਗ ਲੇਖਾਕਾਰਾਂ ਰਾਹੀਂ ਕੰਮ ਤਸੱਲੀਬਖਸ ਢੰਗ ਨਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਨੂੰਨ ਅਫਸਰਾਂ ਦੀਆਂ 4 ਆਸਾਮੀਆਂ ਅਤੇ ਚੀਫ ਸੈਨੇਟਰੀ ਇੰਸਪੈਕਟਰਾਂ ਦੀਆਂ 15 ਆਸਾਮੀਆਂ ਲਈ ਨਿਯੁਕਤੀ ਪੱਤਰ ਬਾਅਦ ਵਿੱਚ ਜਾਰੀ ਕਰ ਦਿੱਤੇ ਜਾਣਗੇ ਕਿਉਂ ਜੋ ਇਹ ਮਾਨਯੋਗ ਅਦਾਲਤਾਂ ਦੇ ਹੁਕਮਾਂ ਕਾਰਨ ਲੰਬਿਤ ਹਨ। ਇਹ ਸਾਰੀਆਂ ਨਿਯੁਕਤੀਆਂ ਵਿਭਾਗੀ ਚੋਣ ਕਮੇਟੀ ਵੱਲੋਂ ਲਿਖਤੀ ਟੈਸਟ ਲੈਣ ਉਪਰੰਤ ਮੈਰਿਟ ਦੇ ਆਧਾਰ ਤੇ ਕੀਤੀਆਂ ਗਈਆਂ ਹਨ।
ਮਾਨਯੋਗ ਮੰਤਰੀ ਜੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਜਿੱਥੇ ਕਿਤੇ ਵੀ ਤਰੱਕੀ ਦੇ ਕੇਸ ਲੰਬਿਤ ਹੋਣ ਉੱਥੇ ਡੀ.ਪੀ.ਸੀ. ਕਰਵਾ ਕੇ ਬਣਦੀਆਂ ਤਰੱਕੀਆਂ ਕਰ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਹੁਣੇ ਜਿਹੇ ਹੀ ਉਨ੍ਹਾਂ ਵੱਲੋਂ ਜੇ.ਈ. ਤੋਂ ਏ.ਐਮ.ਈ. ਦੀਆਂ 8 ਅਤੇ ਇੰਸਪੈਕਟਰਾਂ ਤੋਂ ਸਪੁਰਡੰਟ ਗਰੇਡ-2 ਦੀਆਂ ਪਦਉਨਤੀਆਂ ਕੀਤੀਆਂ ਗਈਆਂ ਹਨ। ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਰਿਸਵਤਖੌੌਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਕਿਤੇ ਲੋਕਾਂ ਨੂੰ ਵਧੀਆ ਪ੍ਰੋਫੈਸਨਲ ਢੰਗ ਨਾਲ ਸੇਵਾਵਾਂ ਉਪਲਬਧ ਕਰਵਾਉਣ ਦੀ ਲੋੜ ਹੋਵੇ ਉੱਥੇ ਹੋੋਰ ਪੋਸਟਾਂ ਵੀ ਕਰੀਏਟ ਕਰਵਾ ਲਈਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਹਦਾਇਤ ਕੀਤੀ ਕਿ ਨੌਕਰੀ ਦੌਰਾਨ ਜਿੱਥੇ ਕਿਤੇ ਵੀ ਕਿਸੇ ਅਧਿਕਾਰੀ/ਕਰਮਚਾਰੀ ਦੀ ਮੌਤ ਹੋ ਗਈ ਹੋਵੇ ਉਸ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੇ ਕੇਸਾਂ ਨੂੰ ਪਰਮ ਅਗੇਤ ਦਿੱਤੀ ਜਾਵੇ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply