Friday, November 22, 2024

ਖਾਲਸਾ ਕਾਲਜ ਵਿਖੇ ਪ੍ਰੋਜੈਕਟ ਡਿਵੈਲਪਮੈਂਟ ਤੇ ਵਾਈਵਾ ਤਿਆਰੀ ’ਤੇ ਸੈਮੀਨਾਰ

ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ’ਚ ਟੈਕ ਇਰਾ ਕੰਪਿਊਟਰ ਸੁਸਾਇਟੀ ਵੱਲੋਂ ਪੋ੍ਰਜੈਕਟ ਡਿਵੈਲਪਮੈਂਟ ਅਤੇ ਵਾਈਵਾ ਤਿਆਰੀ ਤੇ ਸੈਮੀਨਾਰ ਕਰਵਾਇਆ ਗਿਆ। ਇਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸੰਦੀਪ ਸੂਦ ਵੱਲੋਂ ਪ੍ਰਸਤੁਤ ਕੀਤਾ ਗਿਆ। ਡਾ. ਤਮਿੰਦਰ ਸਿੰਘ ਭਾਟੀਆ ਡੀਨ ਅਕਾਦਮਿਕ ਅਫੈਰਜ ਅਤੇ ਪੋ੍ਰ. ਹਰਭਜਨ ਸਿੰਘ ਮੁੱਖੀ, ਕੰਪਿਊਟਰ ਵਿਭਾਗ ਨੇ ਆਏ ਹੋਏ ਮਹਿਮਾਨ ਦਾ ਲਿਵਿੰਗ ਪਲਾਂਟ ਦੇ ਕੇ ਸਵਾਗਤ ਕੀਤਾ।
ਡਾ. ਭਾਟੀਆ ਨੇ ਸੈਮੀਨਾਰ ਨੂੰ ਕਰਵਾਉਣ ’ਤੇ ਕੰਪਿਊਟਰ ਸਾਇੰਸ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਬੱਚਿਆਂ ਨੂੰ ਪ੍ਰਾਜੈਕਟ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦੇ ਹਨ, ਜੋ ਕਿ ਉਨ੍ਹਾਂ ਦੇ ਕੋਰਸ ਦਾ ਅਹਿਮ ਹਿੱਸਾ ਹੈ।
                       ਪ੍ਰੋ. ਸੂਦ ਨੇ ਵੱਖ-ਵੱਖ ਤਰ੍ਹਾਂ ਦੀਆਂ ਐਪਲੀਕੇਸ਼ਨਜ ਜਿਵੇਂ ਕਿ ਡੈਕਸਟੋਪ ਐਪਲੀਕੇਸ਼ਨ, ਵੈਬ-ਐਪਲੀਕੇਸ਼ਨ ਅਤੇ ਮੋਬਾਇਲ ਐਪਲੀਕੇਸ਼ਨ ਬਣਾਉਣ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਫਰੰਟਐਂਡ, ਬੈਕਐਂਡ ਟੂਲਜ਼ ਬਾਰੇ ਦੱਸਿਆ ਅਤੇ ਵੈਬ ਐਪਲੀਕੇਸ਼ਨਾਂ ’ਚ ਸਕਿਊਰਟੀ ਦੀ ਮੁੱਖ ਭੂਮਿਕਾ ਤੋਂ ਜਾਣੂ ਕਰਵਾਇਆ।ਉਨ੍ਹਾਂ ਨੇ ਵੱਖਰੀ-ਵੱਖਰੀ ਤਰ੍ਹਾਂ ਦੀਆਂ ਪ੍ਰਜੈਕਟ ਡਿਵੈਲਪਮੈਂਟ ਭਾਸ਼ਾਵਾਂ ’ਤੇ ਚਰਚਾ ਕੀਤੀ।
                        ਪ੍ਰੋ. ਰੰਧਾਵਾ ਜੋ ਕਿ ਟੈਕ ਇਰਾ ਸੁਸਾਇਟੀ ਦੇ ਕਨਵੀਨਰ ਹਨ, ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਵਰਕਸ਼ਾਪ ਕਰਵਾਉਣ ’ਚ ਡਾ. ਮਨੀ ਅਰੋੜਾ ਨੇ ਮੁੱਖ ਭੂਮਿਕਾ ਨਿਭਾਈ।ਪ੍ਰੋ. ਸਿਮਰਨਜੀਤ ਕੌਰ, ਪ੍ਰੋ.ਕੁਲਬੀਰ ਕੌਰ ਅਤੇ ਪ੍ਰੋ. ਵਿਸ਼ਾਲ ਗੁਪਤਾ ਨੇ ਵਰਕਸ਼ਾਪ ਨੂੰ ਕਰਵਾਉਣ ’ਚ ਸਹਿਯੋਗ ਦਿੱਤਾ।ਡਾ. ਅਨੁਰੀਤ ਕੌਰ, ਪ੍ਰੋ. ਸੋਨਾਲੀ ਤੁਲੀ ਅਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …