Monday, December 23, 2024

ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਟੀਮ ਨੇ ਪਾਰਟੀਬਾਜ਼ੀ ਅਤੇ ਆਪਸੀ ਸਬੰਧਾਂ ਤੋਂ ਉਪਰ ਉਠ ਕੇ ਕਰਵਾਈਆਂ ਚੋਣਾਂ -ਖਹਿਰਾ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ 11 ਵਿਧਾਨ ਸਭਾ ਹਲਕੇ, ਵੱਡੀ ਗਿਣਤੀ ‘ਚ ਸੰਵੇਦਨਸ਼ੀਲ ਬੂਥ ਅਤੇ ਉਪਰੋਂ ਹਾਈ-ਪ੍ਰੋਫਾਈਲ ਉਮੀਦਵਾਰ, ਅਜਿਹੇ ਮਾਹੌਲ ਵਿੱਚ ਬਤੌਰ ਜਿਲ੍ਹਾ ਚੋਣ ਅਧਿਕਾਰੀ, ਜੇਕਰ ਮੈਂ ਚੋਣਾਂ ਪਾਰਦਰਸ਼ੀ ਤੇ ਸਾਂਤੀ ਪੂਰਵਕ ਕਰਵਾ ਸਕਿਆ ਹਾਂ ਤਾਂ ਉਸ ਦਾ ਸਿਹਰਾ ਮੇਰੇ ਹਰ ਉਸ ਅਧਿਕਾਰੀ ਨੂੰ ਜਾਂਦਾ ਹੈ, ਜਿਸ ਨੇ ਚੋਣ ਜ਼ਾਬਤੇ ਦੌਰਾਨ ਆਪਣੀ ਡਿਊਟੀ ਪੂਰੇ ਮਨ ਨਾਲ ਨਿਭਾਈ ਹੈ।’
                      ਇੰਨਾਂ ਸਬਦਾਂ ਦਾ ਪ੍ਰਗਟਾਵਾ ਤਤਕਾਲੀਨ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਆਪਣੇ ਗ੍ਰਹਿ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਚੋਣਾਂ ਕਰਵਾਉਣੀਆਂ ਇਕ ਟੀਮ ਵਰਕ ਹੁੰਦਾ ਹੈ ਅਤੇ ਇਸ ਵਿਚ ਹਰੇਕ ਕਰਮਚਾਰੀ ਦੀ ਸ਼ਮੂਲੀਅਤ ਹੁੰਦੀ ਹੈ, ਉਨਾਂ ਕਿਹਾ ਕਿ 20 ਹਜ਼ਾਰ ਦੇ ਕਰੀਬ ਮੁਲਾਜਮਾਂ ਨੇ ਇਸ ਵਿਚ ਕੰਮ ਕੀਤਾ, ਜਿੰਨਾ ਵਿਚੋਂ ਬਿਹਤਰ ਕਾਰਗੁਜ਼ਾਰੀ ਲਈ ਕੁੱਝ ਅਧਿਕਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਆਸ ਹੈ ਕਿ ਹਰੇਕ ਰਿਟਰਨਿੰਗ ਅਧਿਕਾਰੀ ਵੀ ਆਪਣੇ ਹਲਕੇ ਦੇ ਅਜਿਹੇ ਕਰਮਚਾਰੀ, ਜਿੰਨਾ ਨੇ ਬਿਹਤਰ ਕਾਰਗੁਜ਼ਾਰੀ ਵਿਖਾਈ ਨੂੰ ਸਾਬਾਸ਼ ਦੇਣ ਲਈ ਅੱਗੇ ਆਉਣ।
                 ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸੰਜੀਵ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਐਸ.ਡੀ.ਐਮ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੇ ਵੀ ਚੋਣਾਂ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ।ਖਹਿਰਾ ਨੇ ਹਰਕੰਵਲਜੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਅਜਨਾਲਾ; ਅਮਰਿੰਦਰ ਸਿੰਘ ਟਿਵਾਣਾ ਉਪ ਮੰਡਲ ਮੈਜਿਸਟ੍ਰੇਟ ਲੋਪੋਕੇ, ਸੰਦੀਪ ਰਿਸੀ ਕਮਿਸਨਰ ਨਗਰ ਨਿਗਮ ਅੰਮ੍ਰਿਤਸਰ; ਸੰਜੀਵ ਸਰਮਾ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ; ਅਰਸ਼ਦੀਪ ਸਿੰਘ ਲੁਬਾਣਾ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ; ਹਰਦੀਪ ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਰਾਜੇਸ਼ ਸ਼ਰਮਾ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2; ਵਿਰਾਜ ਸ਼ਿਆਮਕਰਨ ਟਿਡਕੇ ਉਪ ਮੰਡਲ ਮੈਜਿਸਟਰੇਟ, ਬਾਬਾ ਬਕਾਲਾ; ਰਾਜਪ੍ਰੀਤਪਾਲ ਸਿੰਘ ਤਹਿਸੀਲਦਾਰ, ਅਜਨਾਲਾ; ਗੁਰਪ੍ਰੀਤ ਸਿੰਘ ਭੁੱਲਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਚੋਗਾਵਾਂ; ਗੁਰਮੀਤ ਸਿੰਘ ਨਾਇਬ ਤਹਿਸੀਲਦਾਰ, ਮਜੀਠਾ; ਸੰਦੀਪ ਮਲਹੋਤਰਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਅੰਮ੍ਰਿਤਸਰ-2; ਸੰਦੀਪ ਕੁਮਾਰ ਗੁਪਤਾ ਸਹਾਇਕ ਕਮਿਸਨਰ ਸਟੇਟ ਟੈਕਸ, ਅੰਮ੍ਰਿਤਸਰ-2; ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ, ਅੰਮ੍ਰਿਤਸਰ-1; ਜਤਿੰਦਰ ਸਿੰਘ ਈਓ, ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ; ਸੁਖਵਿੰਦਰ ਸਿੰਘ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ, ਅੰਮ੍ਰਿਤਸਰ; ਰਜਨੀਸ ਵਧਵਾ ਨਗਰ ਨਿਗਮ ਟਾਊਨ ਪਲਾਨਰ, ਮਨਜੀਤ ਸਿੰਘ ਤਹਿਸੀਲਦਾਰ, ਅੰਮ੍ਰਿਤਸਰ-2; ਸਰਬਜੀਤ ਸਿੰਘ ਥਿੰਦ ਤਹਿਸੀਲਦਾਰ, ਬਾਬਾ ਬਕਾਲਾ; ਬਲਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਅਜਨਾਲਾ; ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ, ਲੋਪੋਕੇ; ਗੁਰਜੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਮਜੀਠਾ; ਯੁਗਰਾਜ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ; ਨਵਰਾਜ ਬਾਤਿਸ, ਜਨਰਲ ਮੈਨੇਜਰ, ਪੰਜਾਬ ਰੋਡਵੇਜ, ਅੰਮ੍ਰਿਤਸਰ-2; ਮਨਿੰਦਰਪਾਲ ਸਿੰਘ ਜਨਰਲ ਮੈਨੇਜਰ, ਪੰਜਾਬ ਰੋਡਵੇਜ ਅੰਮ੍ਰਿਤਸਰ-1; ਅਤੁਲ ਸਰਮਾ ਐਸ.ਈ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ; ਦਿਲਬਾਗ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ; ਬਲਜੀਤ ਸਿੰਘ ਕਾਰਜਕਾਰੀ ਇੰਜਨੀਅਰ ਓ ਐਂਡ ਐਮ ਕੇਂਦਰੀ ਨਗਰ ਨਿਗਮ, ਅੰਮ੍ਰਿਤਸਰ; ਹਰਕਰਮ ਸਿੰਘ ਸਬ ਰਜਿਸਟਰਾਰ ਅੰਮ੍ਰਿਤਸਰ-3 ਅੰਮ੍ਰਿਤਸਰ; ਕੁਲਵੰਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਰਈਆ; ਅਰਵਿੰਦਰਪਾਲ ਸਿੰਘ ਜਿਲ੍ਹਾ ਮਾਲ ਅਫਸਰ ਅੰਮ੍ਰਿਤਸਰ; ਸਿਮਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ; ਸੰਦੀਪ ਸ੍ਰੀਧਰ ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ ਅੰਮ੍ਰਿਤਸਰ; ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅੰਮ੍ਰਿਤਸਰ; ਅਮਨ ਮੈਣੀ ਡੀ.ਸੀ.ਐਫ.ਏ; ਅਮੋਲਕ ਸਿੰਘ ਜਿਲ੍ਹਾ ਟਾਊਨ ਪਲਾਨਰ ਅੰਮ੍ਰਿਤਸਰ; ਪ੍ਰੀਤਮ ਸਿੰਘ ਲੀਡ ਬੈਂਕ ਮੈਨੇਜਰ; ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਅੰਮ੍ਰਿਤਸਰ; ਪੱਲਵ ਸ੍ਰੇਸਠਾ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਅੰਮ੍ਰਿਤਸਰ; ਪੁਨੀਤ ਭਸੀਨ ਕਾਰਜਕਾਰੀ ਇੰਜੀਨੀਅਰ; ਸ਼ੇਰ ਜੰਗ ਸਿੰਘ ਹੁੰਦਲ ਜਿਲ੍ਹਾ ਲੋਕ ਅਤੇ ਸੰਪਰਕ ਅਫਸਰ ਅੰਮ੍ਰਿਤਸਰ; ਰਣਜੀਤ ਸਿੰਘ ਜਿਲ੍ਹਾ ਸੂਚਨਾ ਅਫਸਰ; ਮਹੇਸ਼ ਸਿੰਘ ਕਾਰਜਕਾਰੀ ਇੰਜੀਨੀਅਰ, ਮਜੀਠਾ ਡਿਵੀਜਨ ਅੰਮ੍ਰਿਤਸਰ; ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜਨੀਅਰ ਪੁੱੱਡਾ ਅੰਮ੍ਰਿਤਸਰ; ਪ੍ਰਿੰਸ ਸਿੰਘ ਜਿਲ੍ਹਾ ਤਕਨੀਕੀ ਕੋਆਰਡੀਨੇਟਰ ਅੰਮ੍ਰਿਤਸਰ; ਆਦਰਸ਼ ਤ੍ਰਿਵੇਦੀ ਡੀ.ਡੀ.ਐਫ ਅੰਮ੍ਰਿਤਸਰ; ਰਜਿੰਦਰ ਸਿੰਘ ਚੋਣ ਤਹਿਸੀਲਦਾਰ ਵਿਕਰਮ ਰਾਮਪਾਲ, ਸੌਰਭ ਕੋਹਲੀ, ਰਵਿੰਦਰ ਸਿੰਘ ਭੱਟੀ; ਚੋਣ ਕਾਨੂੰਗੋ ਅਰਮਿੰਦਰਪਾਲ ਸਿੰਘ, ਦੀਪਕ ਮੋਹਨ, ਜਸਬੀਰ ਸਿੰਘ, ਸੌਰਭ ਖੋਸਲਾ, ਸ੍ਰੀਮਤੀ ਸੁਖਰਾਜ ਕੌਰ, ਸ੍ਰੀਮਤੀ ਹਰਜੀਤ ਕੌਰ, ਵਰਿੰਦਰ ਕੁਮਾਰ, ਸ੍ਰੀਮਤੀ ਸੀਮਾ ਦੇਵੀ ਅਤੇ ਸੁਰਿੰਦਰ ਸਿੰਘ ਤਹਿਸੀਲ ਸਮਾਜਿਕ ਨਿਆਂ ਅਫਸਰ, ਅੰਮ੍ਰਿਤਸਰ 1 ਸਮੇਤ 98 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਾਨਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …