ਭਗਵਾਨ ਮਹਾਂਵੀਰ ਦੀ ਸਮਾਜ ਨੂੰ ਵੱਡੀ ਦੇਣ – ਹਰਭਜਨ ਸਿੰਘ ਈ.ਟੀ.ਓ
ਅੰਮ੍ਰਿਤਸਰ, 14 ਅਪ੍ਰੈਲ (ਸੂਖਬੀਰ ਸਿੰਘ) – ਭਗਵਾਨ ਮਹਾਂਵੀਰ ਦੀ ਯਾਦ ਵਿਚ ਮਹਾਂਵਾਰੀ ਜੈਅੰਤੀ ਦਾ ਤਿਉਹਾਰ ਜੰਡਿਆਲਾ ਗੁਰੂ ਵਿਖੇ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਯੋਗਿਰਾਜ ਅਰੁਣ ਚੰਦਰ ਮਹਾਰਾਜ ਦੀ ਹਾਜ਼ਰੀ ਵਿੱਚ ਸਥਾਨਕ ਸਹੀਦ ਊਧਮ ਸਿੰਘ ਚੌਂਕ ਵਿਖੇ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੈਬਿਨਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਸ਼ਾਮਲ ਹੋ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ।ਸਮੂਹ ਜੈਨ ਸਮਾਜ ਵਲੋਂ ਕੈਬਨਿਟ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ।ਹਰਭਜਨ ਸਿੰਘ ਨੇ ਭਗਵਾਨ ਮਹਾਂਵੀਰ ਨੂੰ ਯਾਦ ਕਰਦੇ ਕਿਹਾ ਕਿ ਉਨਾਂ ਦੀ ਸਮਾਜ ਨੂੰ ਵੱਡੀ ਦੇਣ ਹੈ ਅਤੇ ਅੱਜ ਵੀ ਉਨਾਂ ਦੇ ਸ਼ਰਧਾਲੂ ਸਮਾਜ ਵਿੱਚ ਅਹਿੰਸਾ ਤੇ ਸਾਂਤੀ ਦਾ ਉਪਦੇਸ਼ ਵੰਡ ਰਹੇ ਹਨ।ਸਰਧਾਲੂਆਂ ਨੂੰ ਸੰਗਰਾਂਦ ਦਾ ਨਾਮ ਸੁਣਾਇਆ ਗਿਆ।ਜੈਨ ਸਮਾਜ ਵਲੋਂ ਲੰਗਰ ਵੀ ਵਰਤਾਇਆ ਗਿਆ।
ਇਸ ਮੌਕੇ ਜੰਡਿਆਲਾ ਗੁਰੂ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਐਸ.ਐਸ.ਐਸ ਜੈਨ ਸਭਾ ਦੇ ਪ੍ਰਧਾਨ ਸਤੀਸ ਜੈਨ, ਅਤੁਲ ਜੈਨ, ਅਜਾਦ ਜੈਨ, ਵਿਪਨ ਜੈਨ, ਪੁਨੀਤ ਜੈਨ, ਅਜੈ ਜੈਨ, ਹੇਮਰ ਜੈਨ ਬੰਟੀ, ਸੰਯਮ ਜੈਨ, ਨੀਲ ਕਮਲ ਜੈਨ, ਮੋਹਿਤ ਜੈਨ ਤੇ ਹੋਰ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਵਾਈ।