ਜਸਬੀਰ ਸਿੰਘ ਸੇਠੀ ਪ੍ਰਧਾਨ ਅਤੇ ਜੋਗਿੰਦਰ ਸਿੰਘ ਟੰਡਨ ਜਨਰਲ ਸਕੱਤਰ ਚੁਣੇ ਗਏ
ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ) – ਗਰੀਬਾਂ, ਲੋੜਵੰਦਾਂ ਅਤੇ ਬੇਸਹਾਰਾ ਵਿਅਕਤੀਆਂ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜ਼ਿ.) ਦੇ ਆਉਂਦੇੇ ਦੋ ਸਾਲਾਂ (2022-2024) ਲਈ ਅਹੁੱਦੇਦਾਰਾਂ ਦੀ ਚੋਣ ਸਥਾਨਕ ਐਸਟੋਰੀਆ ਫੂਡ ਪੈਵੇਲੀਅਨ ਰਣਜੀਤ ਐਵਨਿਊ ਵਿਖੇ ਸਰਬਸੰਮਤੀ ਨਾਲ ਸੰਪੰਨ ਹੋਈ।ਚੋਣ ਇਜਲਾਸ ‘ਚ ਸੁਸਾਇਟੀ ਦੇ ਲਗਭਗ 32 ਮੈਬਰਾਂ ਨੇ ਹਿੱਸਾ ਲਿਆ।
ਸਭ ਤੋਂ ਪਹਿਲਾਂ ਜਸਬੀਰ ਸਿੰਘ ਸੇਠੀ ਵੱਲੋਂ ਪਿੱਛਲੇ ਸਮੇਂ ਦੌਰਾਨ ਸੇਵਾ ਦੇ ਅੱਣਥਕ ਕਾਰਜ਼ ਕਰਨ ਵਾਲੇ ਸਤਪਾਲ ਢੰਡ ਅਤੇ ਚਰਨਜੀਤ ਸਿੰਘ ਵਾਲੀਆ ਦੇ ਸਦੀਵੀ ਵਿਛੋੜਾ ਦੇਣ ਕਾਰਨ ਉਨ੍ਹਾਂ ਨੂੰ ਸ਼ਰਧਾਜਲੀ ਭੇਂਟ ਕੀਤੀ।ਉਪਰੰਤ ਸੁਸਾਇਟੀ ਦੇ 21 ਸੇਵਾ ਕਾਰਜ਼ਾਂ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਗਈ।ਪਿ੍ਰੰ. ਬਲਜਿੰਦਰ ਸਿੰਘ, ਅਵਤਾਰ ਸਿੰਘ ਟਰੱਕਾਂ ਵਾਲੇ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਜਗਮੋਹਨ ਸਿੰਘ ਦੂਆ, ਸ਼ਰਨਜੀਤ ਸਿੰਘ ਡੀ.ਈ.ਸੀ ਫੈਨ, ਚਰਨਜੀਤ ਸਿੰਘ ਸੇਵਕ ਏਜੰਸੀ ਅਤੇ ਬੀਬਾ ਆਤਮਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ।ਗੁਰਬਖਸ਼ ਸਿੰਘ ਬੱਗਾ ਨੇ ਪਿੱਛਲੇ ਸਾਲ ਦਾ ਲੇਖਾ-ਜੋਖਾ ਦੱਸਿਆ।
ਦਵਿੰਦਰ ਸਿੰਘ ਸਟੇਜ਼ ਸੈਕਟਰੀ ਨੇ ਭਾਈ ਮਨਜੀਤ ਸਿੰਘ ਚੇਅਰਮੈਨ ਦੀਆਂ 25 ਸਾਲਾਂ ਸੇਵਾਵਾਂ ਦਾ ਵਰਨਣ ਕਰਦੇ ਹੋਏ ਉਨਾਂ ਨੂੰ ਨਾਮਜ਼ਦ ਮੈਂਬਰਾਂ ਦੇ ਨਾਮ ਪੇਸ਼ ਕਰਨ ਦਾ ਸੱਦਾ ਦਿੱਤਾ।ਭਾਈ ਸਾਹਿਬ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੁਸਾਇਟੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਜੋ ਨਾਮ ਪੇਸ਼ ਕੀਤੇ, ਉਨਾਂ ਵਿੱਚ ਜਸਬੀਰ ਸਿੰਘ ਸੇਠੀ ਨੂੰ ਪ੍ਰਧਾਨ, ਗੁਰਬਖਸ਼ ਸਿੰਘ ਬੱਗਾ ਉਪ ਪ੍ਰਧਾਨ, ਜੋਗਿੰਦਰ ਸਿੰਘ ਟੰਡਨ ਜਨਰਲ ਸਕੱਤਰ, ਹਰਜੀਤ ਸਿੰਘ ਵਿੱਤ ਸਕੱਤਰ, ਦਵਿੰਦਰ ਸਿੰਘ ਪ੍ਰੈਸ ਸਕੱਤਰ, ਅਵਤਾਰ ਸਿੰਘ ਟਰੱਕਾਂ ਵਾਲੇ ਕੋ-ਆਰਡੀਨੇਟਰ, ਪੁਸ਼ਪਜੀਤ ਸਿੰਘ ਡਾਂਗ ਜਾਇੰਟ ਸਕੱਤਰ, ਗੁਰਮੀਤ ਸਿੰਘ ਓ.ਐਸ.ਡੀ, ਡਾ. ਅਮਰੀਕ ਸਿੰਘ ਅਰੋੜਾ ਡਾਕਟਰੀ ਸਲਾਹਕਾਰ, ਰਣਬੀਰ ਸਿੰਘ ਰਾਣਾ ਫਾਰਮੇਸੀ ਸਲਾਹਕਾਰ, ਐਡਵੋਕੇਟ ਮਨਿੰਦਰ ਸਿੰਘ ਸੂਰੀ ਨੂੰ ਕਾਨੂੰਨੀ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਗਿਆ।ਜਿਸ ਨੂੰ ਸਮੂਹ ਮੈਂਬਰਾਂ ਵਲੋਂ ਸਰਬਸਮੰਤੀ ਨਾਲ ਪ੍ਰਵਾਨਗੀ ਦਿੱਤੀ ਗਈ।ਜੋਗਿੰਦਰ ਸਿੰਘ ਟੰਡਨ ਨੇ ਹਾਜ਼ਰ ਮੈਂਬਰਾਂ ਤੇ ਖਾਸਕਰ ਕਰਕੇ ਭੂਪਿੰਦਰ ਸਿੰਘ ਐਸਟੋਰੀਆ ਫੂਡ ਪੈਵਲਿਅਨ ਦਾ ਧੰਨਵਾਦ ਕੀਤਾ।