Sunday, December 22, 2024

ਬੀ.ਬੀ.ਕੇ. ਡੀ.ਏ.ਵੀ ਕਾਲਜ ਦੀ ਯੋਗਾ ਟੀਮ ਨੇ ਯੂਨੀਵਰਸਿਟੀ ਦੀ ਅੰਤਰ ਕਾਲਜ ਚੈਪੀਅਨਸ਼ਿਪ ਜਿੱਤੀ

23011406

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਕਾਲਜ ਨੇ ਇਹ ਚੈਪੀਅਨਸ਼ਿਪ 407 0 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐਚ ਕਾਲਜ ਨੇ 388 5 ਅੰਕ ਲੈ ਕੇ ਦੂਜਾ ਸਥਾਨ ਅਤੇ ਆਰ ਆਰ ਬਾਵਾ ਕਾਲਜ ਬਟਾਲਾ ਨੇ 307 5 ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਅਨੁਕੰਪਾ ਨੇ 89 5 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਮਾਧਵੀ 84 0 ਅੰਕ ਲੈ ਕੇ ਦੂਜਾ, ਕੁਮਾਰੀ ਰੀਤੂ 82 5 ਅੰਕ ਲੈ ਕੇ ਤੀਜਾ ਸਥਾਨ ਅਤੇ ਕੁਮਾਰੀ ਸੁਮਨ 77 5 ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਚਾਰ ਖਿਡਾਰਨਾਂ ਅਨੁਕੰਪਾ, ਮਾਧਵੀ ਮਹਾਜਨ, ਰਿਤੂ ਚੋਪੜਾ, ਅਤੇ ਸੁਮਨ ਨੂੰ ਭਾਰਤੀ ਅੰਤਰ ਯੂਨੀਵਰਸਿਟੀ ਕੈਂਪ ਲਈ ਚੁਣਿਆ ਗਿਆ ਜੋ  ਕਿ ਕੁਰਕਸ਼ੇਤਰ ਯੂਨੀਵਰਸਿਟੀ ਵਿਖੇ ਫਰਵਰੀ 2014 ਵਿਚ ਲੱਗੇਗਾ। ਟੀਮ ਮੈਂਬਰ ਮੀਨਾਕਸ਼ੀ, ਪ੍ਰਭਜੋਤ, ਬਲਵਿੰਦਰ ਤੇ ਸਨੀਆ ਭੰਡਾਰੀ ਵੀ ਇਨਾਂ ਦੇ ਨਾਲ ਹੋਣਗੇ। ਪ੍ਰਿੰਸੀਪਲ ਡਾ ਨੀਲਮ ਕਾਮਰਾ ਤੇ ਖੇਡ ਵਿਭਾਗ ਦੀ ਮੁਖੀ ਕੁਮਾਰੀ ਸਵੀਟੀ ਬਾਲਾ, ਪ੍ਰੋਫੈਸਰ ਸਵਿਤਾ ਕੁਮਾਰੀ, ਵੀਰਪਾਲ ਕੌਰ, ਰਾਜਵੰਤ ਕੌਰ ਨੇ ਖਿਡਾਰਣਾਂ ਦੇ ਵਧੀਆ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply