Sunday, December 22, 2024

ਰਿਲਾਇਂਸ ਕਮਿਊਨੀਕੇਸ਼ਨਜ ਵੱਲੋ ਸੀ. ਕੇ. ਡੀ. ਇੰਸਟੀਟਿਊਟ ਆਫ ਵਿਖੇ ਕੈਂਪਸ ਪਲੈਸਮੈਂਟ ਡਰਾਈਵ

23011407

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਰਿਲਾਇਂਸ ਕਮਿਊਨੀਕੇਸ਼ਨਜ ਵੱਲੋ ਅੱਜ ਇਕ ਜਾਇੰਟ ਕੈਂਪਸ ਪਲੈਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਐਮ ਬੀ ਏ, ਬੀ ਬੀ ਏ, ਬੀ ਸੀ ਏ, ਬੀ ਐਸ ਸੀ (ਆਈ ਟੀ), ਬੀ ਕਾਮ (ਪ੍ਰੋਫੈਸ਼ਨਲ) ਦੇ ਅਖੀਰਲੇ ਬੈਚਸ ਨੂੰ ਇੰਟਰਵਿਊ ਦੇ ਵੱਖ ਵੱਖ ਪੜਾਆਂ ਤੋਂ ਲੰਘਾਉਂਦਿਆ ਉਹਨਾਂ ਨੂੰ ਨੌਕਰੀ ਲਈ ਚੁਣਨਾ ਸੀ। ਇਸ ਜਾਇੰਟ ਪਲੇਸਮੈਂਟ ਡਰਾਈਵ ਵਿਚ ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਖਾਲਸਾ ਕਾਲਜ, ਖਾਲਸਾ ਕਾਲਜ ਫਾਰ ਵੁਮੈਨ, ਡੀ. ਏ. ਵੀ. ਕਾਲਜ, ਹਿੰਦੂ ਕਾਲਜ, ਐਸ ਆਰ ਗੋਰਮਿੰਟ ਜਾਲਜ, ਐਸ ਐਨ ਕਾਲਜ ਤੋ ਲਗਭਗ 250 ਬੱਚਿਆ ਨੇ ਭਾਗ ਲਿਆ। ਪ੍ਰਧਾਨ ਚੀਫ ਖਾਲਸਾ ਦੀਵਾਨ ਸ. ਚਰਨਜੀਤ ਸਿੰਘ ਚੱਡਾ ਨੇ ਇਸ ਮੌਕੇ ਖੁਸ਼ੀ ਜਾਹਰ ਕਰਦਿਆ ਕਿਹਾ ਕਿ ਅਜਿਹੀਆ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਅਤੇ ਕੰਪਨੀਆਂ ਦੋਹਾਂ ਲਈ ਲਾਹੇਵੰਦ ਸਿੱਧ ਹੁੰਦੀਆਂ ਹਨ। ਨੌਕਰੀਆ ਤੋ ਇਲਾਵਾ ਵਿਦਿਆਰਥੀਆ ਨੂੰ ਕਾਲਜ ਕੈਂਪਸ ਵਿਚ ਵੀ ਇੰਟਰਵਿਊਜ਼ ਦੇ ਤਜੁਰਬੇ, ਲੋੜੀਂਦੀ ਗਾਈਡੈਂਸ ਮਿਲਦੀ ਹੈ। ਪ੍ਰਿੰਸੀਪਲ ਐਚ. ਐਸ. ਸੰਧੂ ਨੇ ਕਿਹਾ ਕਿ ਜਾਇੰਟ ਕੈਂਪਸ ਡਰਾਈਵ ਰਾਹੀ ਵਿਦਿਆਰਥੀਆ ਦੀ ਪ੍ਰਤਿਭਾ ਆਤਮ ਵਿਸ਼ਵਾਸ ਅਤੇ ਗਿਆਨ ਦਾ ਪਤਾ ਲੱਗਦਾ ਹੈ ਅਤੇ ਸਮੇ ਰਹਿੰਦੇ ਵਿਦਿਆਰਥੀਆ ਦੀਆਂ ਕਮੀਆਂ ਨੂੰ ਸੁਧਾਰਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਸੀ. ਕੇ. ਡੀ. ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ  ਵਿਦਿਆਰਥੀਆਂ ਦੀ ਸਹੂਲਤਾ ਲਈ ਅਜਿਹੇ ਪਲੈਸਮੈਂਟ ਡਰਾਈਵ ਦਾ ਆਯੋਜਨ ਕਰਦਾ ਰਹੇਗਾ। ਇਸ ਮੌਕੇ ਡਾ. ਧਰਮਵੀਰ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ), ਇੰਜੀ. ਸਰਬਜੋਤ ਸਿੰਘ, ਪ੍ਰੋ. ਗਗਨਦੀਪ ਸਿੰਘ ਨੇ ਕੰਪਨੀ ਦੇ ਨੁਮਾਇੰਦਿਆ ਦਾ ਧੰਨਵਾਦ ਪ੍ਰਗਟ ਕੀਤਾ। ਰਿਲਾਇੰਸ ਕਮਿਊਨੀਕੇਸ਼ਨ ਕੰਪਨੀ ਨੇ ਵੀ ਜਾਇੰਟ ਕੈਂਪਸ ਪਲੇਸਮੈਂਟ ਡਰਾਈਵ ਲਈ ਸੀ. ਕੇ. ਡੀ. ਇੰਸਟੀਟਿਯੂਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਜਿਸ ਰਾਹੀਂ ਉਹ ਇਤਨੇ ਕੁਸ਼ਲ ਅਤੇ ਪ੍ਰਤਿਭਾਵਾਨ ਉਮੀਦਵਾਰਾ ਦੀ ਚੌਣ ਕਰਨ ਦੇ ਕਾਬਿਲ ਬਣ ਸਕੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply