ਸੰਗਰੂਰ, 7 ਜੂਨ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ ਮੇਨ ਦੀ ਮਹੀਨੇਵਾਰ ਮੀਟਿੰਗ ਬੀਤੀ ਰਾਤ ਸਥਾਨਕ ਦਾਅਵਤ ਰੈਸਟੋਰੈਂਟ ਵਿੱਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਮੈਂਬਰਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।ਮੀਟਿੰਗ ‘ਚ ਸਾਲ 2021-22 ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ।ਜਿਸ ‘ਤੇ ਹਾਜ਼ਰ ਮੈਂਬਰਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਤੋਂ ਬਾਅਦ ਸਾਲ 2022-23 ਲਈ ਕੀਤੀ ਗਈ ਚੋਣ ਵਿੱਚ ਪ੍ਰਧਾਨ ਪਰਮਜੀਤ ਸਿੰਘ ਆਨੰਦ ਵਲੋਂ ਪਿਛਲੇ ਸਾਲ ਕੀਤੇ ਗਏ ਵਧੀਆ ਕੰਮਾਂ ਨੂੰ ਵੇਖਦਿਆਂ ਦੁਬਾਰਾ ਪ੍ਰਧਾਨ ਚੁਣਿਆ ਗਿਆ।ਦੁਸਰੇ ਅਹੁੱਦੇਦਾਰਾਂ ਲਈ ਰਾਜੀਵ ਕੌਸ਼ਿਕ ਨੂੰ ਸਕੱਤਰ ਪਰਮਜੀਤ ਸਿੰਘ ਧਾਲੀਵਾਲ ਖਜ਼ਾਨਚੀ ਆਸ਼ੂ ਜੈਨ.ਪੀ.ਆਰ.ਓ ਵਿਨੋਦ ਕੁਮਾਰ ਕਾਂਸਲ ਚੇਅਰਮੈਨ ਮੈਂਬਰਸ਼ਿਪ ਗਰੋਥ ਰਵਿੰਦਰ ਸਿੰਘ ਚੀਮਾ ਅਤੇ ਹਰਬੰਸ ਸਿੰਘ ਧਾਲੀਵਾਲ ਡਾਇਰੈਕਟਰ ਲਾਇਨ ਡਾਕਟਰ ਜਸ਼ਨਦੀਪ ਸਿੰਘ ਆਨੰਦ ਕਲੱਬ ਐਡਮਿੰਸਟੇਟਰ ਬਣਾਏ ਗਏ।ਨਵ-ਨਿਯੁੱਕਤ ਪ੍ਰਧਾਨ ਪਰਮਜੀਤ ਸਿੰਘ ਆਨੰਦ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਕਲੱਬ ਵਲੋਂ ਕਰਵਾਏ ਜਾਂਦੇ ਪਰਮਾਨੈਂਟ ਪ੍ਰੋਜੈਕਟ ਅਤੇ ਗਵਰਨਰ ਸਾਹਿਬ ਵਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਨੂੰ ਪੂਰਾ ਕੀਤਾ ਜਾਵੇਗਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …