Wednesday, April 9, 2025
Breaking News

ਗੁਰੂ ਰਾਮਦਾਸ ਚੈਰੀਟੇਬਲ ਆਈ ਹਸਪਤਾਲ 4000/- ਰੁਪਏ ‘ਚ ਕਰੇਗਾ ਮੋਤੀਆਬਿੰਦ ਦਾ ਅਪਰੇਸ਼ਨ

ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਵਿੱਚ ਮੋਤੀਆਬਿੰਦ ਦਾ ਸਭ ਤੋਂ ਸਸਤਾ ਆਪ੍ਰੇਸ਼ਨ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਦੀ ਪ੍ਰਬੰਧਕ ਕਮੇਟੀ ਨੇ ‘ਗੁਰੂ ਰਾਮਦਾਸ ਚੈਰੀਟੇਬਲ ਆਈ ਹਸਪਤਾਲ’ ਦੀ ਸਥਾਪਨਾ ਕੀਤੀ ਹੈ।ਜਿਸ ਵਿੱਚ ਮਾਹਿਰ ਡਾਕਟਰਾਂ ਵਲੋਂ ਸਿਰਫ 4000/- ਰੁਪਏ ਵਿੱਚ ਮੋਤੀਆਬਿੰਦ ਦਾ ਆਪ੍ਰੇਸ਼ਨ ਕੀਤਾ ਜਾਵੇਗਾ।
              ਹਸਪਤਾਲ ਦਾ ਉਦਘਾਟਨ ਸਬੰਧੀ ਕੀਰਤਨ ਦਰਬਾਰ ਉਪਰੰਤ ਮੁੱਖ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਹੋਇਆ।ਜਿਸ ਤੋਂ ਬਾਅਦ ਓ.ਪੀ.ਡੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਦੀ ਉਸਾਰੀ ਕਰੀਬ ਦੋ ਸਾਲਾਂ ਵਿੱਚ ਸੰਭਵ ਹੋ ਗਈ ਹੈ।ਕੋਰੋਨਾ ਕਾਰਨ ਹਸਪਤਾਲ ਦਾ ਨਿਰਮਾਣ ਕਾਰਜ਼ 2-3 ਵਾਰ ਰੋਕਣਾ ਵੀ ਪਿਆ ਸੀ।ਸੇਵਾ ਦੇ ਮਕਸਦ ਨਾਲ ਖੋਲ੍ਹੇ ਗਏ ਇਸ ਹਸਪਤਾਲ ਵਿੱਚ ਮਰੀਜ਼ਾਂ ਦੇ ਮੋਤੀਆਬਿੰਦ ਦੇ ਅਪਰੇਸ਼ਨ ਮਹਿਜ਼ ਲਾਗਤ ਮਾਤਰ ਖਰਚੇ `ਤੇ ਹੀ ਹੋਣਗੇ। ਇਸ ਕਰਕੇ ਅਸੀਂ ਸਿਰਫ 4000/- ਰੁਪਏ ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਕਰਨ ਜਾ ਰਹੇ ਹਾਂ। ਜੇਕਰ ਕੋਈ ਮਰੀਜ਼ ਇਹ ਖਰਚਾ ਵੀ ਅਦਾ ਨਹੀਂ ਕਰ ਸਕਦਾ ਤਾਂ ਅਸੀਂ ਗੁਰੂ ਦੀ ਗੋਲਕ ਤੋਂ ਇਹ ਖਰਚਾ ਅਦਾ ਕਰਾਂਗੇ।
                ਆਗੂਆਂ ਨੇ ਦੱਸਿਆ ਕਿ ਹਸਪਤਾਲ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਫਿਜ਼ੀਓਥਰੈਪੀ, ਡੈਂਟਲ, ਲੈਬ, ਐਕਸਰੇ ਆਦਿ ਸੇਵਾਵਾਂ ਚੱਲ ਰਹੀਆਂ ਹਨ।.ਜਿਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਵੀ ਲੋਕਾਂ ਨੂੰ ਸੱਸਤੇ ਰੇਟਾਂ `ਤੇ ਉਪਲੱਬਧ ਹਨ।

Check Also

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬਦਲੇਗੀ ਤਕਦੀਰ -ਧਾਲੀਵਾਲ

ਅਜਨਾਲਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੱਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ …