ਨਿਤਿਨ ਗਡਕਰੀ ਨੇ ਭਾਜਪਾ ਵਫ਼ਦ ਨੂੰ ਦਿੱਤਾ ਭਰੋਸਾ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਸਥਾਨਕ ਜੀ.ਟੀ ਰੋਡ ਰਈਆ ਵਿਖੇ ਉਸਾਰੀ ਅਧੀਨ ਪੁੱਲ ਦੇ ਵਿਸਥਾਰ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ।ਭਾਜਪਾ ਆਗੂ ਅਰਵਿੰਦ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੂੰ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਵਲੋਂ ਪੁੱਲ ਦੇ ਵਿਸਥਾਰ ਦਾ ਭਰੋਸਾ ਦਿੱਤਾ ਗਿਆ ਹੈ।ਮੀਡੀਆ ਨੂੰ ਜਾਰੀ ਬਿਆਨ ਅਨੁਸਾਰ ਮੁਲਕਾਤ ਦੌਰਾਨ ਭਾਜਪਾ ਜਿਲ੍ਹਾ ਜਨਰਲ ਸਕੱਤਰ ਅਰਵਿੰਦ ਸ਼ਰਮਾ ਨੇ ਦਿੱਲੀ ਵਿਖੇ ਨਿਤਿਨ ਗਡਕਰੀ ਨੂੰ ਕਿਹਾ ਕਿ ਉਹ ਰਈਆ ਦੇ ਸਾਰੇ ਸਮਾਜਿਕ ਤੇ ਧਾਰਮਿਕ ਆਗੂਆਂ, ਵਪਾਰੀਆਂ, ਦੁਕਾਨਦਾਰਾਂ, ਵੈਲਫੇਅਰ ਸੁਸਾਇਟੀਆਂ ਤੇ ਰਈਆ ਦੇ ਸਮੂਹ ਨਿਵਾਸੀਆਂ ਵਲੋਂ ਇਹ ਅਪੀਲ ਲੈ ਕੇ ਆਏ ਹਨ ਕਿ ਰਈਆ ਵਿੱਚ ਨਿਰਮਾਣ ਅਧੀਨ ਪਿੱਲਰ ਬ੍ਰਿਜ 600 ਮੀਟਰ ਤਕ ਹੀ ਕੀਤਾ ਜਾ ਰਿਹਾ ਹੈ।ਉਸ ਨਾਲ ਇਥੇ ਆਉਣ-ਜਾਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਸਬੰਧਿਤ ਸਥਾਨਾਂ ਤਕ ਪਹੁੰਚਣ ਵਿਚ ਰੁਕਾਵਟ ਆਵੇਗੀ।ਇਸ ਲਈ ਇਹ ਪਿੱਲਰ ਬ੍ਰਿਜ 600 ਤੋਂ 1000 ਮੀਟਰ ਤੱਕ ਵਧਾਇਆ ਜਾਵੇ ਤਾਂ ਜੋ ਰਈਆ ਵਾਸੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਵਫ਼ਦ ’ਚ ਅਰਵਿੰਦ ਸ਼ਰਮਾ ਦੇ ਨਾਲ ਸੁਖਵਿੰਦਰ ਸਿੰਘ ਮੱਤੇਵਾਲ ਅਤੇ ਅਸ਼ੋਕ ਕੁਮਾਰ ਵੀ ਮੌਜ਼ੂਦ ਸਨ।