Sunday, April 27, 2025
Breaking News

ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਭੱਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਭੱਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ।ਉਨਾਂ ਦੇ ਗ੍ਰਹਿ ਸ੍ਰੀ ਅਖੰਡਪਾਠ ਸਾਹਬ ਦੇ ਭੋਗ ਪਏ।ਇਸ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਰਣਜੀਤ ਐਵਨਿਊ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ।ਜਿਸ ਉਪਰੰਤ ਹੋਈ ਅੰਤਿਮ ਅਰਦਾਸ ਵਿੱਚ ੳੇੁਨਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਤੋਂ ਇਲਾਵਾ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਿਖਿਆ ਦੇ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ।ਜਿੰਨਾਂ ਵਿਚ ਹਰਦੀਪ ਸਿੰਘ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਜੇ.ਐਸ ਅਰੋੜਾ ਸਾਬਕਾ ਪ੍ਰੋਫੈਸਰ ਖਾਲਸਾ ਕਾਲਜ, ਡਾ. ਜੀ.ਐਸ ਭੱਲਾ ਸਾਬਕਾ ਡੀਨ, ਪ੍ਰਿੰਸੀਪਲ ਦਲਜੀਤ ਕੌਰ, ਡਾ. ਅਮਰਬੀਰ ਸਿੰਘ ਭੱਲਾ ਖਾਲਸਾ ਕਾਲਜ, ਮਾਸਟਰ ਅਮਰੀਕ ਸਿੰਘ ਵਿਰਦੀ, ਜਸਬੀਰ ਸਿੰਘ ਸੱਗੂ, ਐਡਵੋਕੇਟ ਦਵਿੰਦਰ ਸਿੰਘ ਪਦਮ ਆਦਿ ਸ਼ਾਮਲ ਸਨ।
ਦੱਸਣਯੋਗ ਹੈ ਕਿ ਸਵ. ਡਾ. ਹਰਵਿੰਦਰ ਸਿੰਘ ਭੱਲਾ ਇਸ ਤੋਂ ਪਹਿਲਾਂ ਸਰਕਾਰੀ ਕਾਲਜ਼ ਅਜਨਾਲਾ ਵਿਖੇ ਪ੍ਰੋਫੈਸਰ, ਸਰੂਪ ਰਾਣੀ ਸਰਕਾਰੀ ਕਾਲਜ਼ ਵੁਮੈਨ ਅੰਮ੍ਰਿਤਸਰ ਵਿਖੇ ਬਤੌਰ ਪ੍ਰਿੰਸੀਪਲ ਤੇ ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਪੰਜਾਬ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਰਹਿ ਚੁੱਕੇ ਸਨ।ਇਸ ਦੁੱਖ ਦੀ ਘੜੀ ਵੱਖ-ਵੱਖ ਵਿਦਿਅਕ ਸੰਸਥਾਵਾਂ ਤੇ ਮੁਲਾਜ਼ਮ ਅਸ਼ੋਸੀਏਸ਼ਨਾਂ ਵਲੋਂ ਇਸ ਦੁੱਖ ਦੀ ਘੜੀ ਸ਼ੋਕ ਮਤੇ ਵੀ ਭੇਜੇ ਗਏ।ਜਿੰਨਾਂ ਵਿੱਚ ਸਰਕਾਰੀ ਬਿਕਰਮ (ਪੋਸਟ ਗਰੈਜੂਏਟ) ਕਾਲਜ਼ ਆਫ ਕਾਮਰਸ ਪਟਿਆਲਾ, ਦਫਤਰ ਪ੍ਰਿੰਸੀਪਲ ਸਰੂਫ ਰਾਣੀ ਸਰਕਾਰੀ ਕਾਲਜ਼ (ਇ) ਅੰਮ੍ਰਿਤਸਰ, ਪ੍ਰਧਾਨ ਗੋਰਮਿੰਟ ਕਾਲਜਿਜ਼ ਟੀਚਰਜ਼ ਐਸੋਸੀਏਸ਼ਨ, ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ, ਗੋ. ਕਾਲਜ਼ ਆਫ ਐਜੂਕੇਸ਼ਨ ਪਟਿਆਲਾ, ਸਵ. ਹਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਪ੍ਰੋ. (ਡਾ.) ਹਰਦੀਪ ਕੌਰ ਭੱਲਾ, ਬੇਟਾ ਰੌਬਿਨ ਭੱਲਾ ਅਤੇ ਬੇਟੀ ਗਜ਼ਲ ਭੱਲਾ ਨੂੰ ਛੱਡ ਗਏ ਹਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …