Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਨੂੰ ਪੋਸਟਰ ਪੁਰਸਕਾਰ ਪ੍ਰਦਾਨ

ਅੰਮ੍ਰਿਤਸਰ, 12 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵਿੱਚ ਡਾ. ਵੰਦਨਾ ਭੱਲਾ ਦੀ ਨਿਗਰਾਨੀ ਹੇਠ ਸੀ.ਐਸ.ਆਈ.ਆਰ-ਐਸ.ਆਰ.ਐਫ ਵਜੋਂ ਕੰਮ ਕਰ ਰਹੇ ਅਦਿੱਤਿਆ ਸਿੰਘ ਨੂੰ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ਼ ਸੰਸਥਾਨ ਮੋਹਾਲੀ ਵਿੱਚ ਆਯੋਜਿਤ 29ਵੇਂ ਸੀ.ਆਰ.ਐਸ.ਆਈ ਨੈਸ਼ਨਲ ਸਿੰਪੋਜ਼ੀਅਮ (ਸੀ.ਆਰ.ਐਸ.ਆਈ-ਐਨ.ਐਸ.ਸੀ) ਵਿੱਚ ਸਰਵੋਤਮ ਪੋਸਟਰ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।ਆਦਿਤਿਆ ਸਿੰਘ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਫੇਨਾਜ਼ੀਨ ਅਧਾਰਿਤ ਸੁਪਰਮੋਲੀਕੂਲਰ ਫੋਟੋਸੈਂਸੀਟਾਈਜ਼ਿੰਗ ਅਸੈਂਬਲੀਜ਼ ਬਾਰੇ ਪੇਸ਼ ਕੀਤੇ ਖੋਜ਼ ਪੋਸਟਰ ਸਦਕਾ ਪ੍ਰਦਾਨ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …