Thursday, September 28, 2023

ਦੁਰਘਟਨਾ ਹੋਣ ਦੇ ਮਾਮਲੇ ‘ਚ ਕਾਰੋਬਾਰੀ ਨੂੰ ਮੁਆਵਜ਼ਾ ਦੇਵੇ ਸਰਕਾਰ – ਇੰਡਸਟਰੀ ਚੈਂਬਰ

ਡਾ. ਡਾ. ਏ.ਆਰ ਚੇਅਰਮੈਨ ਅਤੇ ਘਨਸ਼ਿਆਮ ਉਪ ਚੇਅਰਮੈਨ ਬਣੇ

ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਜਿਲ੍ਹਾ ਇੰਡਸਟਰੀ ਚੈਂਬਰ ਕਾਰਜਕਾਰਨੀ ਕਮੇਟੀ ਦੀ ਪਲੇਠੀ ਮੀਟਿੰਗ ਜਿਲ੍ਹਾ ਪ੍ਰਧਾਨ ਸੰਜੀਵ ਚੋਪੜਾ ਕਿੱਟੀ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸੇ ਵੀ ਉਦਯੋਗਪਤੀ ਜਾਂ ਵਪਾਰੀ ਦੇ ਕਾਰੋਬਾਰ ਵਾਲੀ ਥਾਂ `ਤੇ ਦੁਰਘਟਨਾ, ਅੱਗ ਲੱਗਣ ਦੀ ਘਟਨਾ ਜਾਂ ਕੁਦਰਤੀ ਆਫਤ ਕਾਰਨ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦੇਵੇ।ਸਨਅਤਕਾਰਾਂ ਨੇ ਕਿਹਾ ਕਿ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਪੀੜ੍ਹਤਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋਈ ਹੈ।
                ਇਸ ਦੌਰਾਨ ਸਰਕਾਰ ਤੋਂ ਸ਼ੈਲਰ ਸਨਅਤ ਲਈ ਸਰਲ ਨੀਤੀ ਬਣਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਉਦਯੋਗਪਤੀ ਜਲਦੀ ਹੀ ਖੁਰਾਕ ਸਪਲਾਈ ਮੰਤਰੀ ਨੂੰ ਮਿਲਣਗੇ।ਨਵੀਂ ਸਨਅਤ ਨੀਤੀ ਦੇ ਸਬੰਧ ਵਿੱਚ ਸੰਗਰੂਰ ਚੈਂਬਰ ਨੇ ਸਰਕਾਰ ਅੱਗੇ ਅਹਿਮ ਸੁਝਾਅ ਵੀ ਰੱਖੇ ਹਨ।ਮੀਟਿੰਗ ਵਿੱਚ ਚੈਂਬਰ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ।ਜਿਸ ਵਿੱਚ ਡਾ. ਏ.ਆਰ ਸ਼ਰਮਾ ਨੂੰ ਚੇਅਰਮੈਨ, ਘਨਸ਼ਿਆਮ ਕਾਂਸਲ ਨੂੰ ਉਪ ਚੇਅਰਮੈਨ, ਐਮ.ਪੀ ਸਿੰਘ ਨੂੰ ਜਨਰਲ ਸਕੱਤਰ ਤੇ ਪ੍ਰੇਮ ਗੁਪਤਾ ਨੂੰ ਵਿੱਤ ਸਕੱਤਰ ਬਣਾਇਆ ਗਿਆ।ਇਸ ਤੋਂ ਇਲਾਵਾ ਵੀ.ਪੀ ਸਿੰਘ, ਵਿਜੇ ਗੁਪਤਾ, ਮੇਘਰਾਜ ਗੋਇਲ ਅਤੇ ਕੇ.ਐਮ ਗੁਪਤਾ ਨੂੰ ਸਰਪ੍ਰਸਤ, ਡਿੰਪਲ ਗਰਗ ਅਤੇ ਸੰਜੇ ਗੋਇਲ ਨੂੰ ਕੋਆਰਡੀਨੇਟਰ, ਸਜੀਵ ਸੂਦ, ਅਮਨ ਜ਼ਖਮੀ, ਸੰਜੀਵ ਗੋਇਲ, ਰਾਜੀਵ ਬਾਂਸਲ ਮੱਖਣ, ਵਤੀਸ਼ ਗਰਗ, ਜਤਿਨ ਮਿੱਤਲ, ਜਸਵੰਤ ਸਿੰਘ, ਸੁਨੀਲ ਗੋਇਲ, ਭਾਰਤ ਭੂਸ਼ਣ, ਭੀਮ ਸੇਨ, ਰਾਮ ਨਿਵਾਸ, ਸੰਜੇ ਗਰਗ, ਸਵਰਨਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਞਗੌਰਵ ਮੱਘਨ ਅਤੇ ਵਿਤੇਸ਼ ਗੋਇਲ ਨੂੰ ਮੈਨੇਜਿੰਗ ਸਕੱਤਰ, ਮੁਨੀਸ਼ ਗਰਗ ਨੂੰ ਕਾਰਜਕਾਰੀ ਸਕੱਤਰ, ਰਾਜਕੁਮਾਰ ਨੂੰ ਕਾਰਜ਼ਕਾਰੀ ਸਕੱਤਰ, ਵਿਜੇ ਮੋਹਨ ਨੂੰ ਪੀ.ਆਰ.ਓ, ਸੁਸ਼ੀਲ ਕਾਂਸਲ ਅਤੇ ਕਰਮਵੀਰ ਸਿੰਗਲਾ ਨੂੰ ਪ੍ਰੈਸ ਸਕੱਤਰ ਅਤੇ ਵਿਸ਼ਾਲ ਗਰਗ ਨੂੰ ਭਵਨ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।
              ਇਸ ਮੌਕੇ ਇੰਜੀਨੀਅਰ ਰਾਜੇਸ਼ ਗਰਗ, ਗੋਰਾ ਲਾਲ, ਵਿਸ਼ਾਲ ਗੁਪਤਾ, ਅਮਰ ਸਿੰਘ, ਉਪਿੰਦਰ ਗਰਗ, ਰਾਜੇਸ਼ ਸਿੰਗਲਾ, ਪ੍ਰਭਾਤ ਗੁਪਤਾ, ਤ੍ਰਿਲੋਚਨ ਸਿੰਘ, ਨਰਿੰਦਰ ਗਰਗ, ਅਮਰ ਗੁਪਤਾ ਆਦਿ ਹਾਜ਼ਰ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …