Thursday, September 28, 2023

ਕਰਮਜੀਤ ਅਨਮੋਲ ਨੂੰ ਪ੍ਰਧਾਨ ਬਣਨ ‘ਤੇ ਦਿੱਤੀ ਵਧਾਈ – ਸੰਜੀਵ ਬਾਂਸਲ

ਸੰਗਰੂਰ, 13 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਟੀ.ਵੀ ਐਂਡ ਫਿਲਮ ਆਰਟਿਸਟ ਐਸੋਸੀਏਸ਼ਨ ਦੀ ਬੀਤੇ ਦਿਨੀ ਹੋਈ ਚੋਣ ਵਿੱਚ ਮਸ਼ਹੂਰ ਫਿਲਮੀ ਅਦਾਕਾਰ, ਗਾਇਕ ਅਤੇ ਕਾਮੇਡੀਅਨ ਕਿੰਗ ਕਰਮਜੀਤ ਅਨਮੋਲ ਨੂੰ ਪ੍ਰਧਾਨ ਚੁਣੇ ਜਾਣ ‘ਤੇ ਕੋਪਲ ਕੰਪਨੀ ਦੇ ਐਮ.ਡੀ ਸੰਜੀਵ ਬਾਂਸਲ ਨੇ ਵਧਾਈ ਦਿੱਤੀ ਹੈ।ਉਨਾਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ, ਜਿਹਨਾਂ ਨੇ ਬਹੁਤ ਵਧੀਆ ਮਿਲਣਸਾਰ ਅਤੇ ਹਰ ਦੋਸਤ ਮਿੱਤਰ ਦੇ ਦੁੱਖ ਸੁੱਖ ਵਿੱਚ ਖੜ੍ਹਨ ਵਾਲੇ ਕਲਾਕਾਰ ਨੂੰ ਪ੍ਰਧਾਨ ਚੁਣਿਆ ਹੈ।ਕਰਮਜੀਤ ਅਦਾਕਾਰੀ ਦੇ ਨਾਲ ਨਾਲ ਇੱਕ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਵੀ ਹੈ।ਜਿਸ ਨੇ ਆਪਣੇ ਜੱਦੀ ਪਿੰਡ ਗੰਢੂਆਂ (ਸੰਗਰੂਰ) ਵਿਖੇ ਆਪਣੀ ਮਾਤਾ ਦੀ ਯਾਦ ਵਿੱਚ ਦਰਖਤ ਲਗਾਏ ਹੋਏ ਹਨ।
                    ਕਰਮਜੀਤ ਅਨਮੋਲ ਨੂੰ ਵਧਾਈ ਦੇਣ ਵਾਲਿਆਂ ਵਿੱਚ ਘਣਸ਼ਿਆਮ ਕਾਂਸਲ ਵਾਇਸ ਚੇਅਰਮੈਨ ਜਿਲ੍ਹਾ ਇੰਡਸਟਰੀਅਲ ਚੈਂਬਰ ਸੰਗਰੂਰ, ਰਣ ਸਿੰਘ ਚੱਠਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਨਵੀਨ ਬਾਂਸਲ ਡਾਇਰੈਕਟਰ ਕੈਮਟੇਕ, ਹੈਲਿਕ ਬਾਂਸਲ ਡਾਇਰੈਕਟਰ ਕੋਪਲ, ਚਰਨਜੀਵ ਬਾਂਸਲ ਪ੍ਰਧਾਨ ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ, ਸਤਪਾਲ ਸਿੰਘ ਅੰਤਰਾਸ਼ਟਰੀ ਕੁਮੈਂਟੇਟਰ, ਬਾਂਸਲਜ਼ ਗਰੁੱਪ ਦਾ ਸਮੂਹ ਸਟਾਫ ਅਤੇ ਹੋਰ ਅਨੇਕਾਂ ਹੋਰ ਸ਼ਖਸ਼ੀਅਤਾਂ ਸ਼ਾਮਲ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …