Wednesday, December 6, 2023

ਸੂਬੇ ਸਮੇਤ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ ਵਿਦਿਆਰਥੀਆਂ ਨੇ ਕਰਵਾਈ ਰਜਿਸਟਰੇਸ਼ਨ ਤੇ ਦਾਖਲਾ – ਪ੍ਰਿੰ: ਮਹਿਲ ਸਿੰਘ

ਅੰਮ੍ਰਿਤਸਰ, 19 ਜੁਲਾਈ (ਖੁਰਮਣੀਆਂ) – ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਵਿਖੇ ਦਾਖਲਾ ਲੈਣ ਲਈ ਵਿਦਿਆਰਥੀਆਂ ’ਚ ਵਧੇਰੇ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ’ਚ ਕਈ ਦੂਰ-ਦੁਰਾਂਡਿਓਂ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ ਆ ਕੇ ਅਤੇ ਕਈ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ ਲਈ ਫ਼ਾਰਮ ਭਰ ਰਹੇ ਹਨ।ਉਨ੍ਹਾਂ ਨੇ ਕਾਲਜ ਵਿਖੇ ਹੋਰਨਾਂ ਵਿੱਦਿਅਕ ਸਿੱਖਿਆ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਨਿਰਦੇਸ਼ਾਂ ’ਤੇ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀ ਬਣਦੀ ਸੁਵਿਧਾ ਪ੍ਰਦਾਨ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ‘ਸੈਂਟਰ ਫ਼ਾਰ ਆਲ ਇੰਡੀਆ ਕੰਪੀਟੇਟਿਵ ਐਗਜੈਮ’ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਲੜਕੀਆਂ/ਔਰਤਾਂ ਅਤੇ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅਤੇ ਕਈ ਪ੍ਰੋਫੈਸ਼ਨਲ ਟ੍ਰੇਨਿੰਗ ਵਾਲੇ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਵੀ ਕਾਲਜ ਵਲੋਂ ਚਲਾਏ ਜਾ ਰਹੇ ਹਨ।ਇਸ ਦੇ ਇਲਾਵਾ ਇਥੇ ਲੜਕੇ ਅਤੇ ਲੜਕੀਆਂ ਲਈ ਹੋਸਟਲ ਦੀ ਵਿਸ਼ੇਸ਼ ਸਹੂਲਤ ਹੈ।
                    ਡਾ. ਸਿੰਘ ਦਾ ਮੰਨਣਾ ਹੈ ਕਿ ਟੈਸਟ ਨਾਲ ਦਾਖਲੇ ਸਬੰਧੀ ਗੁਣਵਤਾ ਦਾ ਮਿਆਰ ਵਧਦਾ ਹੈ।ਟੈਸਟ ਰਾਹੀਂ ਵਿਦਿਆਰਥੀ ਦੀ ਅਸਲ ਯੋਗਤਾ ਨਿਖਰ ਕੇ ਸਪੱਸ਼ਟ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਪ੍ਰਾਸਪੈਕਟਸ ਲੈਣ ਅਤੇ ਫਾਰਮ ਭਰਨ ਉਪਰੰਤ ਪ੍ਰਬੰਧਕੀ ਬਲਾਕ ’ਚ ਵਿਦਿਆਰਥੀ ਆਪਣੀ ਚੋਣ ਅਨੁਸਾਰ ਅਧਿਆਪਕਾਂ ਦੀ ਗਾਈਡੈਂਸ ਨਾਲ ਆਪਣੇ ਕੋਰਸ ’ਚ ਦਾਖਲਾ ਲੈਂਦਾ ਹੈ।ਇਸ ਸਬੰਧੀ ਫਾਰਮ ਚੈਕਿੰਗ ਤੇ ਫੀਸਾਂ ਲੈਣ ਦੀ ਸਮੁੱਚੀ ਪਕਿਰਿਆ ਸਬੰਧਿਤ ਬਰਾਂਚ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।

Check Also

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਉਚ ਪੱੱਧਰੀ ਸਮਾਗਮ ਸਮਾਪਤ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ …