ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਲਈ ਵਿਦਿਆਰਥੀਆਂ ਦੀਆਂ ਲੱਗੀਆਂ ਕਤਾਰਾਂ
ਅੰਮ੍ਰਿਤਸਰ, 19 ਜੁਲਾਈ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਜਿਥੇ ਹੋਰਨਾਂ ਗਤੀਵਿਧੀਆਂ ’ਚ ਮੱਲ੍ਹਾਂ ਮਾਰ ਰਿਹਾ ਹੈ, ਉਥੇ ਵਿੱਦਿਆ ਦੇ ਖੇਤਰ ’ਚ ਵਿਦਿਆਰਥੀਆਂ ਦੇ ਜ਼ਹਿਨ ’ਚ ਮੋਹਰੀ ਬਣ ਕੇ ਉਭਰ ਰਿਹਾ ਹੈ।ਸੀ.ਬੀ.ਐਸ.ਈ ਨਤੀਜ਼ੇ ਦੇ ਐਲਾਨ ਤੋਂ ਪਹਿਲਾਂ ਹੀ 3000 ਸੀਟਾਂ ਵਾਸਤੇ ਵੱਖ-ਵੱਖ ਕੋਰਸਾਂ ਲਈ ਸੂਬੇ ਸਮੇਤ ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੋਂ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਅਤੇ ਦਾਖਲਾ ਕਰਵਾ ਲਿਆ ਹੈ ਅਤੇ ਜਿਸ ਦਾ ਅੰਕੜਾ ਮੌਜ਼ੂਦਾ ਸਮੇਂ ’ਚ ਵੀ ਦਿਨ-ਬ-ਦਿਨ ਵੱਧ ਰਿਹਾ ਹੈ। ਕਾਲਜ ਵਿਖੇ ਪਿਛਲੇ ਸਾਲ ਨਾਲੋਂ ਵੀ ਵਧੇਰੇ ਇਸ ਸ਼ੈਸਨ 2022-23 ਲਈ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ ਅਤੇ ਇੱਥੋਂ ਵਿੱਦਿਆ ਹਾਸਲ ਕਰਨ ਵਾਸਤੇ ਵਧੇਰੇ ਦਿਲਚਸਪੀ ਵਿਖਾ ਰਹੇ ਹਨ।
ਇਸ ਸਬੰਧੀ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਬੀਤੇ 2020 ਤੋਂ ਸ਼ੁਰੂ ਹੋਏ ਕੋਰੋਨਾ ਮਹਾਮਾਰੀ ਨੇ ਵਿਦਿਅਕ ਸੰਸਥਾਵਾਂ ਨੂੰ ਵੱਡੀ ਪੱਧਰ ’ਤੇ ਪ੍ਰਭਾਵਿਤ ਕੀਤਾ, ਜਿਸ ਦਾ ਅਸਰ ਸਾਲ 2021 ਤੱਕ ਰਿਹਾ। ਪਰ ਹੁਣ ਇਸ ਵਾਰ ਹਾਲਾਤ ਆਮ ਵਾਂਗ ਹੋਣ ਨਾਲ ਵਿਦਿਆਰਥੀ ਸਿੱਧੇ ਤੌਰ ’ਤੇ ਸੰਸਥਾਵਾਂ ਨਾਲ ਜੁੜ ਰਹੇ ਹਨ ਅਤੇ ਦਾਖਲਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਕਾਮਰਸ, ਕੰਪਿਊਟਰ ਸਾਇੰਸ, ਐਗਰੀਕਲਚ ਅਤੇ ਸਾਇੰਸ ਆਦਿ ’ਚ ਵਿਦਿਆਰਥੀਆਂ ਦਾ ਵਧੇਰੇ ਰੁਝਾਨ ਹੈ।
ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਕਾਲਜ ਨੇ ਐਜੂਕੇਸ਼ਨ ਵਰਲਡ ਦੁਆਰਾ ਪੰਜਾਬ ਦੇ ਆਟੋਨੋਮਸ ਕਾਲਜਾਂ ’ਚੋਂ ਪਹਿਲਾ ਰੈਂਕ ਹਾਸਲ ਕਰਕੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ।ਉਨ੍ਹਾਂ ਕਿਹਾ ਕਿ ਲੀਲਾ ਐਂਬੀਐਂਸ ਨਵੀਂ ਦਿੱਲੀ ਵਿਖੇ ਆਯੋਜਿਤ ਇੰਡੀਆ ਹਾਇਰ ਐਜੂਕੇਸ਼ਨ ਰੈਂਕਿੰਗ 2022-23 ਐਵਾਰਡਾਂ ’ਚੋਂ ਪੰਜਾਬ ’ਚ ਨੰਬਰ 9 ’ਤੇ ਹੈ।ਉਨ੍ਹਾਂ ਕਿਹਾ ਕਿ ਕਾਲਜ ਦੇ ਪੋੋਸਟ ਗਰੈਜ਼ੂਏਟ ਕੋਰਸਾਂ ’ਚ ਐਮ.ਐਸ.ਸੀ-ਐਗਰੀਕਲਚਰ (ਐਗਰੋਨਮੀ, ਹਾਰਟੀਕਲਚਰ, ਐਗਰੀਕਲਚਰ-ਇਕਨਾਮਿਕਸ, ਸੋਇਲ-ਸਾਇੰਸ ਅਤੇ ਐਗਰੀਕਲਚਰ ਕੈਮ, ਵੈਜੀਟੇਬਲ ਸਾਇੰਸ, ਐਨਟਮੋਲੌਜੀ, ਪਲਾਂਟ ਪੈਥੋਲੋਜੀ, ਐਗਰੀਕਲਚਰਲ ਐਕਸਟੈਨਸ਼ਨ ਅਤੇ ਕਮਿਊਨੀਕੇਸ਼ਨ), ਐਮ.ਐਸ.ਸੀ- ਫੂਡ ਸਾਇੰਸ ਅਤੇ ਟੈਕਨਾਲੋਜੀ, ਮਾਸਟਰ ਆਫ਼ ਫ਼ਿਲਾਸਫੀ, (ਐਮ.ਫ਼ਿਲ.) ਕਾਮਰਸ, ਇੰਗਲਿਸ਼, ਪੰਜਾਬੀ ਅਤੇ ਰਾਜਨੀਤੀ ਸ਼ਾਸਤਰ, ਐਮ.ਐਸ.ਸੀ-ਫਿਜਿਕਸ, ਕਮਿਸਟਰੀ, ਬਾਟਨੀ, ਬਾਇਓਟੈਕਨਾਲੋਜੀ, ਜੂਆਲੋਜੀ, ਮੈਥ, ਸਟੈਟਿਸਟਿਕਸ, ਕੰਪਿਊਟਰ-ਸਾਇੰਸ, ਆਈ.ਟੀ ਫੈਸ਼ਨ ਡਿਜ਼ਾਈਨਿੰਗ, ਐਮ.ਐਸ.ਸੀ (ਆਨਰਜ਼), ਕਮਿਸਟਰੀ, ਫ਼ਿਜੀਕਸ, ਮੈਥ, ਐਮ.ਪੀ.ਟੀ, ਫਿਜਿਓਥੈਰੇਪੀ, (ਕਾਰਡੀਓਪੁਲਮੋਨਰੀ, ਆਰਥੋਪੀਡਿਕਸ, ਨਿਊਰੋਲੌਜੀ), ਐਮ.ਏ. ਇੰਗਲਿੰਸ਼, ਇਕਨਾਮਿਕਸ, ਪੰਜਾਬੀ, ਰਾਜਨੀਤੀ ਸ਼ਾਸਤਰ, ਹਿਸਟਰੀ, ਹਿੰਦੀ, ਫ਼ਾਈਨ-ਆਰਟਸ, ਸ਼ੋਸ਼ਿਆਲਜੋਜੀ, ਮਨੋਵਿਗਿਆਨ, ਐਮ.ਏ ਸੰਗੀਤ (ਵੋਕਲ), ਐਮ.ਏ. (ਜੇ.ਐਮ.ਸੀ), ਐਮ.ਕਾਮ ਦੀ ਪੜ੍ਹਾਈ ਸਬੰਧੀ ਦਾਖਲੇ ਦੀ ਸ਼ੁਰੂਆਤ ਕੀਤੀ ਗਈ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਮੈਰਿਟ ਅਨੁਸਾਰ ਦੇ ਅੰਡਰ-ਗਰੈਜ਼ੂਏਟ ਕੋਰਸ ’ਚ ਬੀ.ਐਸ.ਸੀ-(ਆਨਰਜ਼) ਐਗਰੀਕਲਚਰ (4 ਸਾਲਾ ਕੋਰਸ ਪੰਜਾਬ ਸਟੇਟ ਕੌਂਸਿਲ ਆਫ਼ ਐਗ੍ਰੀ. ਐਜ਼ੂ.ਵਲੋਂ ਪ੍ਰਮਾਣਿਤ), ਬੀ.ਐਸ.ਸੀ-(ਆਨਰਜ਼) ਫੂਡ-ਸਾਇੰਸ ਐਂਡ ਟੈਕਨਾਲੋਜੀ, ਬੈਚੂਲਰ ਆਫ਼ ਫਿਜੀਓਥੈਰੇਪੀ (ਬੀ.ਪੀ.ਟੀ), ਬੀ.ਐਸ.ਸੀ-(ਆਨਰਜ਼) ਫਿਜਿਕਸ, ਕਮਿਸਟਰੀ, ਮੈਥ, ਬੀ.ਐਸ.ਸੀ-ਬਾਇਓਟੈਕਨਾਲੋਜੀ, ਬੀ.ਸੀ.ਏ, ਬੀ. ਐਸ. ਸੀ- ਕੰਪਿਊਟਰ ਸਾਇੰਸ, ਆਈ.ਟੀ ਫੈਸ਼ਨ-ਡਿਜ਼ਾਈਨਿੰਗ, ਮੈਡੀਕਲ, ਨਾਨ-ਮੈਡੀਕਲ, ਇਕਨਾਮਿਕਸ, ਬੀ.ਏ (ਆਨਰਜ਼) ਇੰਗਲਿਸ਼, ਸੋਸ਼ਲ-ਸਾਇੰਸਜ਼, ਬੀ.ਕਾਮ ਰੈਗੂਲਰ, ਬੀ.ਕਾਮ. (ਆਨਰਜ਼) ਬੀ.ਬੀ.ਏ, ਬੀ.ਏ (ਜੇ.ਐਮ.ਸੀ), ਬੀ.ਏ, ਬੀ. ਵੋਕ (ਫ਼ੂਡ ਪ੍ਰੋਸੈਸਿੰਗ, ਥੀਏਟਰ ਅਤੇ ਸਟੇਜ਼ ਕਰਾਫ਼ਟ, ਸੋਫ਼ਟਵੇਅਰ ਡਿਵੈਲਪਮੈਂਟ, ਟੈਕਸਟਾਈਲ ਡਿਜ਼ਾਈਨਿੰਗ ਅਤੇ ਅਪੇਅਰਲ ਟੈਕ) ਸ਼ਾਮਲ ਕੀਤੇ ਗਏ ਹਨ।ਜਦਕਿ ਡਿਪਲੋਮਾ ਕੋਰਸ ’ਚ ਪੀ.ਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼, ਪੀ.ਜੀ ਡਿਪਲੋਮਾ ਇੰਨ-ਫਾਇਨਾਂਸ ਸਰਵਿਸਜ਼, ਗਾਰਮੈਂਟ ਕੰਸਟਰਕਸ਼ਨ ਐਂਡ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇੰਨ ਕੰਪਿਊਟਰਾਈਜ਼ਡ ਅਕਾਊਂਟਿੰਗ, ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨਜ਼, (ਫੁੱਲ ਟਾਇਮ ਅਤੇ ਪਾਰਟ ਟਾਇਮ) ਡਿਪਲੋਮਾ ਇੰਨ ਰਿਟੇਲ ਮੈਨੇਜ਼ਮੈਂਟ ਅਤੇ ਡਿਪਲੋਮਾ ਇੰਨ ਗੱਕਾ ਦੇ ਨਾਂਅ ਜ਼ਿਕਰਯੋਗ ਹਨ।