ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਦੌਰਾਨ ਜਿਨਾਂ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ, ਉਨਾਂ ਦੇ ਕਾਨੂੰਨੀ ਵਾਰਸਾਂ ਨੂੰ ਸਰਕਾਰ ਵਲੋਂ 50000/- ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਦਸਤਾਵੇਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਜਲਦੀ ਜਮ੍ਹਾਂ ਕਰਵਾਉਣ।ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਮੀਟਿੰਗ ਦੌਰਾਨ ਕੀਤਾ।
ਉਨਾਂ ਦੱਸਿਆ ਕਿ ਕਿ ਹੁਣ ਤੱਕ ਲਗਭਗ 1120 ਦੇ ਕਰੀਬ ਕੋਵਿਡ 19 ਨਾਲ ਹੋਈਆਂ ਮੌਤਾਂ ਦੇ ਵਾਰਸਾਂ ਨੂੰ ਸਰਕਾਰ ਵਲੋਂ ਰਾਸ਼ੀ ਦਿੱਤੀ ਜਾ ਚੁੱਕੀ ਹੈ।ਜੋ ਰਹਿ ਗਏ ਹਨ ਉਹ ਇਸ ਸਬੰਧੀ ਆਪਣੇ ਦਸਤਾਵੇਜ਼ ਮ੍ਰਿਤਕ ਦੇ ਪਛਾਣ ਪੱਤਰ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਨਾਲ ਸਬੰਧ ਦੇ ਸਬੂਤ ਦੀ ਕਾਪੀ, ਕੋਵਿਡ 19 ਦੇ ਪਾਜਿਟਿਵ ਰਿਪੋਰਟ ਦੀ ਕਾਪੀ, ਮੌਤ ਹੋਣ ਦੇ ਕਾਰਨ ਦਾ ਮੈਡੀਕਲ ਸਰਟੀਫਿਕੇਟ, ਮ੍ਰਿਤਕ ਵਿਅਕਤੀ ਦੀ ਮੌਤ ਦਾ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਦੇ ਕੈਂਸਲ ਚੈਕ ਦੀ ਕਾਪੀ ਨਾਲ ਲਗਾਏ ਜਾਣ।
ਇਸ ਮੌਕੇ ਤੇ ਡੀ.ਆਈ.ਓ ਡਾ. ਕੰਵਲਜੀਤ ਸਿੰਘ, ਡੀ.ਆਰ.ਓ ਸੰਜੀਵ ਸ਼ਰਮਾ, ਡਾ. ਰੂਪਮ ਚੌਧਰੀ, ਡਾ. ਮਦਨ ਮੋਹਨ, ਡਾ. ਕੇ.ਡੀ ਸਿੰਘ, ਜਸਬੀਰ ਸਿੰਘ ਸੋਢੀ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …