Wednesday, October 23, 2024

ਸਾਬਕਾ ਅਧਿਕਾਰੀ ਵਲੋਂ ਧੀ ਦੇ ਵਿਸ਼ੇ ‘ਤੇ ਬਣਾਈ ਪੰਜਾਬੀ ਫਿਲਮ ‘ਕਿੱਕਰਾਂ ਦੇ ਫੁੱਲ’ ਦਾ ਪੋਸਟਰ ਰਲੀਜ਼

ਅਮ੍ਰਿਤਸਰ, 19 ਜੁਲਾਈ (ਸੁਖਭੀਰ ਸਿੰਘ) – ਪੰਜਾਬ ਨਾਟਸ਼ਾਲਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਾਬਕਾ ਆਈ.ਏ.ਐਸ ਅਧਿਕਾਰੀ ਅਤੇ ਪ੍ਰਮੁੱਖ ਸੂਫੀ ਸ਼ਾਇਰ ਬਖਤਾਵਰ ਸਿੰਘ ਦੁਆਰਾ ਲਿਖੀ ਅਤੇ ਨਿਰਮਤ ਪੰਜਾਬੀ ਫਿਲਮ “ਕਿੱਕਰਾਂ ਦੇ ਫੁੱਲ” ਦਾ ਪੋਸਟਰ ਰਲੀਜ਼ ਕੀਤਾ ਗਿਆ।
                  ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਬਰਾੜ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਜਨਾਬ ਬਖਤਾਵਰ ਸਿੰਘ, ਫਿਲਮ ਦੇ ਡਾਇਰੈਕਟਰ ਅਮਰਪਾਲ ਅਤੇ ਫਿਲਮ ਦੀ ਸਮੁੱਚੀ ਸਟਾਰ ਕਾਸਟ ਡਾ. ਸੀਮਾ ਗਰੇਵਾਲ, ਡੌਲੀ ਸੱਡਲ ਅਤੇ ਹੋਰ ਕਲਾਕਾਰਾਂ ਵਲੋਂ ਪੰਜਾਬ ਨਾਟਸ਼ਾਲਾ ਦੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਟੇਜ਼ ਤੋਂ ਪੰਜਾਬੀ ਦੀ ਉੱਚ ਪਾਏ ਦੀ ਕਹਾਣੀ ‘ਤੇ ਅਧਾਰਿਤ ਫਿਲਮ “ਕਿੱਕਰਾਂ ਦੇ ਫੁੱਲ” ਦਾ ਪੋਸਟਰ ਜਾਰੀ ਕੀਤਾ।
             ਜਨਾਬ ਬਖਤਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚਿਰੋਕਣੀ ਰੀਝ ਸੀ ਕਿ ਸਮਾਜ ਅੰਦਰ ਕਈ ਕਿਸਮ ਦੀਆਂ ਦੁਸ਼ਵਾਰੀਆਂ ਸਹਿਣ ਦੇ ਬਾਵਜ਼ੂਦ ਲੜਕਾ ਹੋਣ ਦੀ ਚਾਹਤ ਅਤੇ ਮਾਨਸਿਕਤਾ ‘ਤੇ ਚੋਟ ਕਰਦੀ ਅਜਿਹੀ ਕਹਾਣੀ ਨੂੰ ਫ਼ਿਲਮਾਇਆ ਜਾਵੇ।ਅਜੋਕੇ ਸਮਾਜ ਨੂੰ ਇਕ ਸਾਰਥਕ ਸੁਨੇਹੇ ਵਜੋਂ ਫਿਲਮ “ਕਿੱਕਰਾਂ ਦੇ ਫੁੱਲ” ਜਿਹੜੀ ਬਹੁਤ ਜਲਦੀ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤੀ ਜਾਵੇਗੀ ਰਾਹੀਂ ਸੁਨੇਹਾ ਦੇਣ ਵਿੱਚ ਕਾਮਯਾਬ ਹੋਏ ਹਨ।
                  ਫਿਲਮ ਦੇ ਡਾਇਰੈਕਟਰ ਅਮਰਪਾਲ ਨੇ ਕਿਹਾ ਕਿ ਫਿਲਮ ਦੀ ਕਹਾਣੀ, ਪਟ-ਕਥਾ ਅਤੇ ਪਾਤਰਾਂ ਨੂੰ ਸਾਂਝੇ ਸੂਤਰ ਵਿੱਚ ਪਰੋਦਿਆਂ ਉਹਨਾਂ ਵੱਖ-ਵੱਖ ਦ੍ਰਿਸ਼ਾਂ ਨੂੰ ਸੁਹਜ਼ਮਈ ਤਰੀਕੇ ਨਾਲ ਫਰਮਾਇਆ ਹੈ। ਫਿਲਮ ਦੇ ਕੇਂਦਰੀ ਪਾਤਰ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਮੁੱਖ ਰੇਡੀਓ ਹੋਸਟ ਅਤੇ ਪੰਜਾਬੀ ਸ਼ਾਇਰਾ ਡਾ. ਸੀਮਾ ਗਰੇਵਾਲ ਨੇ ਕਿਹਾ ਬੇਸ਼ੱਕ ਉਹਨਾਂ ਕੈਮਰੇ ਦਾ ਪਹਿਲੀ ਵਾਰ ਸਾਹਮਣਾ ਕੀਤਾ।ਪਰ ਫਿਲਮ ਵਿਚਲੀ ਕਹਾਣੀ ਜਿਹੜੀ “ਕੰਮ ਹੀ ਭਗਤੀ ਹੈ” ਦਾ ਦ੍ਰਿੜ ਸੰਕਲਪ ਵਰਗੇ ਅਹਿਸਾਸ ਨੇ ਉਹਨਾਂ ਦੇ ਰੋਲ ਨੂੰ ਹੋਰ ਵੀ ਨਿਖਾਰਿਆ।
                ਫਿਲਮ ਦੀ ਸਮੁੱਚੀ ਟੀਮ ਨੂੰ ਨਾਟਕਕਾਰ ਜਤਿੰਦਰ ਬਰਾੜ, ਕਥਾਕਾਰ ਦੀਪ ਦੇਵਿੰਦਰ ਸਿੰਘ, ਮੋਹਿਤ ਸਹਿਦੇਵ, ਕੋਮਲ ਸਹਿਦੇਵ ਅਤੇ ਨਾਟਸ਼ਾਲਾ ਦੀ ਟੀਮ ਨੇ ਮੁਬਾਰਕਬਾਦ ਦਿੱਤੀ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …