ਅੰਮ੍ਰਿਤਸਰ, 21 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ 7 ਰੋਜ਼ਾ ‘ਵਾਤਾਵਰਣ’ ਅਤੇ ‘ਵਿਅਕਤੀਗਤ ਵਿਕਾਸ’ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਲਗਾਇਆ ਗਿਆ ਕੈਂਪ ਸੰਪੰਨ ਹੋ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋਫੈਸਰ (ਡਾ.) ਜਸਪਾਲ ਸਿੰਘ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਡਾ. ਗੁਨੀਸ਼ਾ ਸਲੂਜਾ ਦੀ ਨਿਗਰਾਨੀ ਹੇਠ ਚੱਲੇ 7 ਦਿਨਾਂ ਐਨ.ਐਸ.ਐਸ ਕੈਂਪ ’ਚ ਡਾ. ਵਰਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਅਤੇ ਪ੍ਰੋਗਰਾਮ ਆਫੀਸਰ, ਐਨ.ਐਸ.ਐਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਕੈਂਪਸ, ਜਲੰਧਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਨੇ ਵਲੰਟੀਅਰਾਂ ਨੂੰ ਐਨ.ਐਸ.ਐਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਐਨ.ਐਸ.ਐਸ ਪ੍ਰਤੀ ਨਿੱਜੀ ਤਜਰਬੇ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਐਨ.ਐਸ.ਐਸ, ਵਲੰਟੀਅਰਾਂ ਦੇ ਵਿਅਕਤੀਗਤ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਕੈਂਪ ਦੌਰਾਨ ਵਲੰਟੀਅਰਾਂ ਨੂੰ ਪ੍ਰੋਗਰਾਮ ਅਫ਼ਸਰ ਡਾ. ਗੁਨੀਸ਼ਾ ਸਲੂਜਾ ਦੀ ਦੇਖ-ਰੇਖ ਹੇਠ ਅੰਧ ਵਿਦਿਆਲਯਾ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ ਅੰਧ ਵਿਦਿਆਲਯਾ ਦੇ ਸੁਪਰਡੈਂਟ ਹਰੀ ਸਿੰਘ ਅਤੇ ਲਾਇਬ੍ਰੇਰੀਅਨ ਪ੍ਰਕਾਸ਼ ਸਿੰਘ ਦੇ ਨਾਲ ਵਲੰਟੀਅਰਾਂ ਨੇ ਗੱਲਬਾਤ ਕੀਤੀ।ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਅੰਧ ਵਿਦਿਆਲਯਾ ’ਚ ਸੁਚਾਰੂ ਢੰਗ ਨਾਲ ਕੰਮ ਕੀਤਾ ਜਾਂਦਾ ਹੈ ਅਤੇ ਉਥੇ ਪੜ੍ਹ ਰਹੇ ਵਿਦਿਆਰਥੀਆਂ ਦਾ ਧਿਆਨ ਰੱਖਿਆ ਜਾਂਦਾ ਹੈ।ਵਲੰਟੀਅਰਾਂ ਨੂੰ ਲਾਈਬ੍ਰੇਰੀ ਵਿਖੇ ਬਰੇਲ ਭਾਸ਼ਾ ’ਚ ਛਪੀਆਂ ਕਿਤਾਬਾਂ ਜਿਵੇਂ ਕਿ ਰਾਈਟ ਟੂ ਇੰਨਫ਼ਾਰਮੇਸ਼ਨ, ਜਪੁਜੀ ਸਾਹਿਬ, ਸੁਖਮਨੀ ਸਾਹਿਬ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਵਲੰਟੀਅਰਾਂ ਵਲੋਂ ਵਿਦਿਆਲਯਾ ਦੇ ਵਿਦਿਆਰਥੀਆਂ ਨੂੰ ਵਾਟਰ ਬੋਤਲ ਅਤੇ ਖਾਣ ਪੀਣ ਦੀ ਸਮੱਗਰੀ ਦਿੱਤੀ ਗਈ।
ਇਸ 7 ਰੋਜ਼ਾ ਕੈਂਪ ਮੌਕੇ ਖਾਲਸਾ ਕਾਲਜ ਫ਼ਾਰ ਵੁਮੈਨ ਦੇ ਸਾਬਕਾ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵੀ ਮੁੱਖ ਮਹਿਮਾਨ ਅਤੇ ਸਪੀਕਰ ਵਜੋਂ ਸ਼ਿਰਕਤ ਕਰਦਿਆਂ ਕਮਿਊਨੀਕੇਸ਼ਨ ਸਕਿਲ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਵੱਡੇ-ਵੱਡੇ ਬੁਲਾਰਿਆਂ ਬਰਾਕ ਓਬਾਮਾ, ਬ੍ਰਹਮ ਕੁਮਾਰੀ, ਸ਼ਿਵਲੀ ਸਤਿਗੁਰੂ ਤੇ ਮਸਕੀਨ ਆਦਿ ਨੂੰ ਚੰਗੇ ਸਰੋਤਿਆਂ ਵਾਂਗ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਗੁਣਾਂ ਨੂੰ ਅਪਨਾਉਣਾ ਚਾਹੀਦਾ ਹੈ।ਸਾਨੂੰ ਨਾ ਸਿਰਫ਼ ਆਪਣੇ ਜੀਵਨ ਨੂੰ ਬਲਕਿ ਦੂਜਿਆਂ ਦੇ ਜੀਵਨ ਨੂੰ ਵੀ ਫੁੱਲਾਂ ਵਾਂਗ ਮਹਿਕਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾੳਂੁਦੇ ਹੋਏ ਮਾਨਵਤਾ ਦੇ ਭਲੇ ਲਈ ਵੱਧ-ਚੜ੍ਹ ਕੇ ਕੰਮ ਕਰਨਾ ਚਾਹੀਦਾ ਹੈ।
ਇਸ ਕੈਂਪ ਦੇ ਪੜ੍ਹਾਅ-ਦਰ-ਪੜਾਅ ’ਚ ਪਿੰਡ ਚਾਂਦ ਐਵਨਿਊ ਸੈਕਟਰ-1 ਫਤਹਿਗੜ ਚੂੜੀਆਂ ਰੋਡ ਦੇ ਦੌਰੇ ਦੌਰਾਨ ਵਲੰਟੀਅਰਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਘਰੇਲੂ ਸਮੱਸਿਆਵਾਂ ਸਬੰਧੀ ਲੋੜੀਂਦੀ ਕਾਨੂੰਨੀ ਜਾਣਕਾਰੀ ਦਿੱਤੀ।ਇਸ ਉਪਰੰਤ ਐਨ.ਜੀ.ਓ ਤੱਥਯ ਦੇ ਮੁੱਖੀ ਐਡਵੋਕੇਟ ਹਰਮਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਪਿੰਡ ’ਚ 105 ਦੇ ਕਰੀਬ ਬੂਟੇ ਲਗਾਏ ਗਏ।
ਸਮਾਪਤੀ ਸਮਾਰੋਹ ’ਚ ਫ਼ਾਂਊਡਰ ਐਂਡ ਸੀ.ਈ.ਓ ਆਫ਼ ਆਈ.ਟੀ ਡਿਜ਼ੀਟਲ ਮਾਰਕੀਟਿੰਗ ਵੈਂਚਰ ਸਿੰਬਾ ਕੁਆਰਟਜ਼ ਤੋਂ ਸ੍ਰੀਮਤੀ ਮਨਦੀਪ ਕੌਰ ਟਾਂਗਰਾ ਸਪੀਕਰ ਤੇ ਮੁੱਖ ਮਹਿਮਾਨ ਅਤੇ ਐਡਵੋਕੇਟ ਸ੍ਰੀਮਤੀ ਹਰਮਿੰਦਰ ਕੌਰ ਐਨ.ਜੀ.ਓ ਤੱਥਯ ਦੇ ਮੁਖੀ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ।
ਸ੍ਰੀਮਤੀ ਟਾਂਗਰਾ ਨੇ ਆਪਣੇ ਪਿੰਡ ਟਾਂਗਰਾ ਵਿਖੇ ਇਕ ਛੋਟੇ ਜਿਹੇ ਆਈ.ਟੀ ਸਬੰਧੀ ਸ਼ੁਰੂ ਕੀਤੇ ਗਏ ਬਿਜਨਸ ਤੋਂ ਇਕ ਕਾਮਯਾਬ ਆਈ.ਟੀ ਸਰਵਿਸਸ ਐਂਡ ਡਿਜ਼ੀਟਲ ਮਾਰਕੀਟਿੰਗ ਦੇ ਫ਼ਾਊਂਡਰ ਅਤੇ ਸੀ.ਈ.ਓ ਤੱਕ ਦੇ ਸਫ਼ਰ ਸਬੰਧੀ ਆਪਣੀ ਯਾਤਰਾ ਦਾ ਵਰਨਣ ਕੀਤਾ।ਜਿਸ ਵਿਚ ਇਸ ਵੇਲੇ 110 ਮੁਲਾਜ਼ਮਾਂ ਦੀ ਟੀਮ ਕੰਮ ਕਰ ਰਹੀਂ ਹੈ।ਉਨ੍ਹਾਂ ਦੋਨਾਂ ਹੀ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਅਤੇ ਸਮਾਜ ਭਲਾਈ ਦੇ ਕੰਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਨਾ ਦਿੱਤੀ।ਵਿਦਿਆਰਥੀਆਂ ਨੇ ਕਵਿਤਾਵਾਂ, ਭੰਗੜਾ, ਨਸ਼ੇ ਸਬੰਧੀ ਸਕਿਟ ਆਦਿ ਕਲਚਰਲ ਆਈਟਮਾਂ ਵੀ ਪੇਸ਼ ਕੀਤੀਆਂ।
ਇਸ ਮੌਕੇ ਡਾ. ਪ੍ਰੀਤਇੰਦਰ ਕੌਰ, ਡਾ. ਸ਼ਿਵਨ ਸਰਪਾਲ, ਪ੍ਰੋਫੈਸਰ ਹਰਜੋਤ ਕੌਰ ਅਤੇ ਪ੍ਰੋਫੈਸਰ ਜੋਬਨਜੀਤ ਸਿੰਘ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …