Wednesday, December 6, 2023

ਪੱਤਰਕਾਰਾਂ ਨੂੰ ਜਨਮ ਦਿਨ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਅੰਮਿਤਸਰ/ਬਟਾਲਾ, 21 ਜੁਲਾਈ (ਸੁਖਬੀਰ ਸਿੰਘ) – ਇਤਿਹਾਸਿਕ ਸ਼ਹਿਰ ਬਟਾਲਾ ਦੇ ਨਾਮੀ ਪੱਤਰਕਾਰਾਂ ਤੇਜ ਪ੍ਰਤਾਪ ਸਿੰਘ ਕਾਹਲੋ (ਸਟੇਟ ਐਵਾਰਡੀ) ਅਤੇ ਈਸ਼ੂ ਰਾਂਚਲ ਜਿਲ੍ਹਾ ਪੀ.ਆਰ.ਓ ਵਲੋਂ ਆਪਣਾ ਜਨਮ ਦਿਨ ਬਟਾਲਾ ਕਲੱਬ ਵਿਖੇ ਮਨਾਇਆ ਗਿਆ।ਜਿਕਰਯੋਗ ਹੈ ਕਿ ਤੇਜ ਪ੍ਰਤਾਪ ਸਿੰਘ ਕਾਹਲੋਂ ਅਤੇ ਈਸ਼ੂ ਰਾਂਚਲ ਦੋਵੇਂ ਪਿੰਡ ਵਡਾਲਾ ਬਾਂਗਰ ਤੋਂ ਹਨ ਅਤੇ ਦੋਨਾਂ ਦੀ ਸਾਂਝ ਦਾਦੇ ਪੜਦਾਦੇ ਤੋ ਚਲੀ ਆ ਰਹੀ ਹੈ।
              ਜਰਨਲਿਸਟ ਐਸੋਸੀੲਸ਼ਨ ਰਜਿ. ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਅਤੇ ਕੇਂਦਰੀ ਟੈਲੀਫੋਨ ਅਡਵਾਈਜ਼ਰੀ ਕਮੇਟੀ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਭੂਸ਼ਨ ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਲਾਈਨਜ਼ ਕਲੱਬ ਬਟਾਲਾ ਸਮਾਇਲ ਦੇ ਪ੍ਰਧਾਨ ਨਰੇਸ਼ ਲੂਥਰਾ ਵਲੋ ਫੁੱਲਾਂ ਦਾ ਗੁਲਦਸਤਾ ਦੇ ਕੇ ਸ਼ੁੱਭਇਛਾਵਾਂ ਦਿੱਤੀਆਂ ਅਤੇ ਇਸ ਤਰ੍ਹਾਂ ਨਿਸ਼ਕਾਮ ਪੱਤਰਕਾਰੀ ਕਰਕੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤਕ ਪਹੁੰਚਾਉਣ ਦੀ ਗੱਲ ਕਹੀ।ਆਲ ਇੰਡੀਆ ਕਬੀਰ ਸਭਾ ਦੇ ਸੂਬਾ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਅਸ਼ੋਕ ਭਗਤ ਵਲੋਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ।ਮੁੱਖ ਮਹਿਮਾਨ ਵਜੋਂ ਸਿਰਕਤ ਕਰਨ ਵਾਲੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ, ਸਾਬਕਾ ਟਰੱਸਟ ਚੇਅਰਮੈਨ ਸੇਠ ਅਤੇ ਟੀ.ਏ.ਸੀ ਕਮੇਟੀ ਮੈਂਬਰ ਭੂਸ਼ਨ ਬਜਾਜ ਨੇ ਤੇਜ ਪ੍ਰਤਾਪ ਸਿੰਘ ਕਾਹਲੋ ਅਤੇ ਈਸ਼ੂ ਰਾਂਚਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
                    ਇਸ ਮੌਕੇ ਜਿਲਾ ਪ੍ਰਧਾਨ ਆਜ਼ਾਦ ਸ਼ਰਮਾ, ਜਿਲ੍ਹਾ ਇੰਚਾਰਜ਼ ਸਾਹਿਲ ਮਹਾਜਨ, ਯੋਗੇਸ ਯੋਗੀ, ਅਮਨਦੀਪ ਸੈਂਡੀ, ਜਗਤ ਪਾਲ ਮਹਾਜਨ, ਸੁਨੀਲ ਚੰਗਾ, ਲਵਲੀ ਕੁਮਾਰ, ਵਿਕਾਸ ਅਗਰਵਾਲ, ਰਮੇਸ਼ ਬਹਿਲ, ਰਵੀ ਰੰਧਾਵਾ, ਲਖਵਿੰਦਰ ਸਿੰਘ, ਸੰਜੀਵ ਮਹਿਤਾ, ਅਰੁਣ ਸੇਖੜੀ, ਪ੍ਰਿਥਵੀ ਰਾਜ ਭਗਤ, ਹਰਪ੍ਰੀਤ ਸਿੰਘ ਰਾਜੂ, ਕੁਲਦੀਪ ਸ਼ਰਮਾ, ਅਸ਼ੋਕ ਜਰੇਵਾਲ, ਅਨੀਲ ਸਹਿਦੇਵ ਤੇ ਬਬਲੂ ਆਦਿ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਰੋਹਿਤ ਅਗਰਵਾਲ ਜਿਲ੍ਹਾ ਪ੍ਰਧਾਨ ਸੁਨਿਹਰਾ ਭਾਰਤ, ਗੁਰਵਿੰਦਰ ਸ਼ਰਮਾ, ਸੰਮੀ ਕਪੂਰ ਵਿਸਵਾਸ ਫਾਊਂਡੇਸ਼ਨ ਪ੍ਰਧਾਨ, ਓਮ ਪ੍ਰਕਾਸ਼ ਸ਼ਰਮਾ ਸ਼ਿਵ ਸੈਨਾ ਪ੍ਰਧਾਨ, ਵਿਜੈ ਪ੍ਰਭਾਕਰ, ਰਾਕੇਸ਼ ਭੰਡਾਰੀ ਆੜ੍ਹਤੀ, ਚੰਦਨ ਭੰਡਾਰੀ ਸਮਾਜ ਸੇਵਕ, ਪ੍ਰਸਿੱਧ ਮਾਡਲ ਰਿੰਕਾ ਰਾਕਸ, ਕਲੋਨਾਈਜ਼ਰ ਮਨੋਜ ਰਾਂਚਲ, ਰਾਜਾ ਗੁਰਬਖਸ ਸੇਠ ਟੈਲੀਕਾਮ, ਉਦਯੋਗਪਤੀ ਅੰਕੁਸ਼ ਭੱਲਾ ਆਦਿ ਵੀ ਮੌਜ਼ੂਦ ਰਹੇ।

Check Also

ਪਿੰਡ ਮੰਡੇਰ ਖੁਰਦ ਵਿਖੇ ਕ੍ਰਿਕਟ ਟੂਰਨਾਮੈਂਟ 12 ਦਸੰਬਰ ਤੋਂ

ਸੰਗਰੂਰ, 6 ਦਸੰਬਰ (ਜਗਸੀਰ ਲੌਂਗੋਵਾਲ) – ਪਿੰਡ ਮੰਡੇਰ ਖੁਰਦ ਦੇ ਸਰਪੰਚ ਗੁਰਬਖਸ਼ ਸਿੰਘ ਨੇ ਪ੍ਰੈਸ …