Sunday, February 25, 2024

ਬੀ.ਕੇ.ਯੂ ਏਕਤਾ ਉਗਰਾਹਾਂ ਵਲੋਂ ਨਹਿਰੀ ਦਫ਼ਤਰ ਅੱਗੇ ਧਰਨਾ ਜਾਰੀ

ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਸਰਕਾਰ ਤੋਂ ਪਾਣੀ ਨੂੰ ਵਪਾਰਕ ਵਸਤੂ ਬਣਾ ਕੇ ਸਾਮਰਾਜੀ ਕੰਪਨੀਆਂ ਦੇ ਮੁਨਾਫ਼ਿਆਂ ਲਈ ਸੌਂਪਣ ਤੋਂ ਰੋਕਣ, ਧਰਤੀ ਦਾ ਪੱਧਰ ਸਤਾ ਵਿੱਚ ਲਗਾਤਾਰ ਡੂੰਘਾ ਹੋ ਜਾਣ ਤੋਂ ਰੋਕਣ ਅਤੇ ਉਪਰ ਲਿਆਉਣ ਲਈ ਨਹਿਰਾਂ ਅਤੇ ਬਰਸਾਤੀ ਪਾਣੀ ਨੂੰ ਧਰਤੀ ਵਿੱਚ ਰੀਚਾਰਜ਼ ਕਰਾਉਣ, ਫੈਕਟਰੀਆਂ ਅਤੇ ਕਾਰਖਾਨਿਆਂ ਵੱਲੋਂ ਪਾਣੀ ਨੂੰ ਜ਼ਹਿਰੀਲਾ ਤੇ ਗੰਦਾ ਕਰਨ ਅਤੇ ਇਸ ਨੂੰ ਪੀਣ ਵਾਲੇ ਪਾਣੀ ਅਤੇ ਧਰਤੀ ਹੇਠਲੇ ਪਾਣੀ ਵਿੱਚ ਮਿਲਾਉਣ ਤੋਂ ਰੋਕਣ ਅਤੇ ਸ਼ਹਿਰਾਂ ਪਿੰਡਾਂ ਦੇ ਸੀਵਰੇਜ਼ ਦੇ ਪਾਣੀ ਅਤੇ ਫੈਕਟਰੀਆਂ ਦੇ ਗੰਦੇ ਪਾਣੀ ਨੂੰ ਸੋਧ ਕੇ ਮੁੜ ਖੇਤੀ ਜਾਂ ਹੋਰ ਕੰਮਾਂ ਲਈ ਵਰਤੋਂ ‘ਚ ਲਿਆਉਣ ਲਈ ਵੱਖ-ਵੱਖ ਜਿਲ੍ਹਿਆਂ ਦੇ ਨਹਿਰੀ ਦਫ਼ਤਰਾਂ, ਪਾਣੀ ਨੂੰ ਗੰਦਾ ਕਰਨ ਵਾਲੀਆਂ ਫੈਕਟਰੀਆਂ ਅੱਗੇ ਪੱਕੇ ਮੋਰਚੇ ਲਾਏ ਜਾ ਰਹੇ।ਇਸੇ ਤਹਿਤ ਮੁੱਖ ਨਹਿਰੀ ਦਫਤਰ ਅੱਗੇ ਪੱਕਾ ਮੋਰਚਾ ਲਾਇਆ ਗਿਆ ਹੈ।ਜਿਸ ਵਿੱਚ ਕਿਸਾਨਾਂ ਵਲੋਂ ਅੱਜ ਭਰਵੀਂ ਸ਼ਮੂਲੀਅਤ ਕੀਤੀ ਗਈ।
                 ਇਸ ਮੋਕੇ ਲਖਵਿੰਦਰ ਸਿੰਘ ਮੰਜ਼ਿਆਂਵਾਲੀ, ਕਰਮਜੀਤ ਸਿੰਘ ਨੰਗਲੀ ਬਲਾਕ ਪ੍ਰਧਾਨ ਅਟਾਰੀ, ਹਰਚਰਨ ਸਿੰਘ ਮੱਦੀਪੁਰ, ਦਲਜੀਤ ਸਿੰਘ, ਕਰਮਜੀਤ ਸਿੰਘ ਨੰਗਲੀ ਪ੍ਰਧਾਨ ਅਟਾਰੀ ਬਲਾਕ, ਪਲਵਿੰਦਰ ਸਿੰਘ ਮਾਹਲ, ਡਾ. ਪਰਮਿੰਦਰ ਸਿੰਘ ਸਕੱਤਰ, ਗ਼ੁਰਬਚਨ ਸਿੰਘ, ਡਾ. ਬਚਿੱਤਰ ਸਿੰਘ ਕੋਟਲਾ ਪ੍ਰਧਾਨ ਹਰਛਾ ਛੀਨਾ, ਬਲਰਾਮ ਸਿੰਘ ਝੰਜੋਟੀ, ਗੁਰਬਚਨ ਸਿੰਘ, ਅਮਰੀਕ ਸਿੰਘ ਲੋਹਾਰਕਾ, ਰੋਸ਼ਨ ਮੱਲ੍ਹੀ, ਕੁਲਦੀਪ ਸਿੰਘ, ਰਮਿੰਦਰ ਸਿੰਘ, ਅਨੋਖ ਸਿੰਘ, ਪ੍ਰਗਟ ਸਿੰਘ, ਕੁਲਬੀਰ ਸਿੰਘ ਜੇਠੂਵਾਲ, ਅਨਮੋਲ ਸਿੰਘ ਕੰਦੋਵਾਲੀ, ਸਤਨਾਮ ਸਿੰਘ ਭਕਨਾ, ਸ਼ੇਰਾ ਸੋਹੀ, ਕਾਬਿਲ ਬੱਲ, ਹਰਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …