Friday, July 26, 2024

ਡੀ.ਏ.ਵੀ ਇੰਟਰਨੈਸ਼ਨਲ ਦੀ ਦੀਪਾਨਿਕਾ ਗੁਪਤਾ 99.2% ਅੰਕਾਂ ਨਾਲ ਜਿਲੇ ‘ਚ ਅੱਵਲ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਬਾਰਹਵੀਂ ਕਲਾਸ ਸੀ.ਬੀ.ਐਸ.ਈ ਬੋਰਡ ਦਾ ਨਤੀਜਾ ਹਰ ਸਾਲ ਵਾਂਗ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਾਲ 2021-22 ‘ਚ 334 ਵਿਦਿਆਰਥੀਆਂ ਨੇ ਬੋਰਡ ਨਤੀਜਿਆਂ ‘ਚ ਸਫਲਤਾ ਹਾਸਲ ਕੀਤੀ।ਦੀਪਾਨਿਕਾ ਗੁਪਤਾ ਨੇ 99.2% ਅੰਕਾਂ ਨਾਲ ਜਿਲ੍ਹੇ ‘ਚ ਪਹਿਲਾ ਸਥਾਨ, ਜਸਲੀਨ ਸੈਨੀ ਨੇ 98.2% ਨਾਲ ਦੂਜਾ ਅਤੇ ਮਨਕੀਰਤ ਕੌਰ ਅਤੇ ਪਾਰੁਲ ਚੋਪੜਾ ਨੇ 97.8% ਅੰਕ ਹਾਸਲ ਕਰਕੇ ਤੀਜ਼ਾ ਸਥਾਨ ਹਾਸਲ ਕੀਤਾ ।
              ਉਨਾਂ ਕਿਹਾ ਕਿ ਨਾਨ-ਮੈਡੀਕਲ ‘ਚ ਦੀਪਾਨਿਕਾ ਗੁਪਤਾ 99.2% ਅੰਕਾਂ ਨਾਲ ਪਹਿਲਾ, ਰਿਸ਼ਭ ਸਗਰ 97.2% ਅੰਕੋਂ ਨਾਲ ਦੂਜਾ ਅਤੇ ਕਰਣ ਸਿੰਘ ਨੇ 95.4%     ਅੰਕਾਂ ਨਾਲ ਤੀਜ਼ਾ ਸਥਾਨ ਪ੍ਰਾਪਤ ਕੀਤਾ।ਮੈਡੀਕਲ ‘ਚ ਮਨਕੀਰਤ ਕੌਰ 97.8% ਅੰਕ ਲੈ ਕੇ ਪਹਿਲਾ, ਸਮਰਿਧ ਸ਼ਰਮਾ ਨੇ 97.2% ਨਾਲ ਦੂਜਾ ਅਤੇ ਇਸ਼ਿਤਾ 94.4% ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।ਕਾਮਰਸ ‘ਚ ਜਸਲੀਨ ਸੈਨੀ 98.2% ਅੰਕਾਂ ਨਾਲ ਪਹਿਲਾ, ਪਾਰੁਲ ਚੋਪੜਾ ਨੇ 97.8% ਅੰਕਾਂ ਨਾਲ ਦੂਜਾ ਅਤੇ ਅਪਾਰ ਕਪੂਰ ਨੇ 97.6% ਅੰਕਾਂ ਨਾਲ ਤੀਕਾ ਸਥਾਨ ਲਿਆ।ਹਿਊਮੈਨਟੀਜ਼ ਗਰੁੱਪ ‘ਚ ਲਵ ਪੁਰੀ 96.8% ਅੰਕਾਂ ਨਾਲ ਪਹਿਲਾ, ਪੁਨੀਤ ਚਂਦੀ ਨੇ 96.6% ਅਕਾਂ ਨਾਲ ਦੂਜਾ ਅਤੇ ਤਨਵੀ ਬਹਿਲ 96.2% ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ।37 ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 108 ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ।ਸਾਰੇ 334 ਵਿਦਿਆਰਥੀਆਂ ਨੇ ਪ੍ਰੀਲ਼ਿਆ ‘ਚ ਪਹਿਲਾ ਸਥਾਨ ਲਿਆ।
             29 ਵਿਦਿਆਰਥੀਆਂ ਦੇ ਸੰਗੀਤ ਵਿਸ਼ੇ ‘ਚ 100 ਅੰਕ, 26 ਦੇ ਪੇਂਟਿੰਗ ‘ਚ 100, 4 ਵਿਦਿਆਰਥੀਆਂ ਦੇ ਰਾਜਨੀਤਿ ‘ਚ 100, 3 ਵਿਦਿਆਰਥੀਆਂ ਦੇ ਰਸਾਇਣ ਵਿਗਿਅਨ ‘ਚ 100, 2 ਵਿਦਿਆਰਥੀਆਂ ਦੇ ਅਕਾਊਂਟਸ ‘ਚ 100, 1 ਵਿਦਿਆਰਥੀ ਦੇ ਅੰਗ੍ਰੇਜੀ ‘ਚ 100, 1 ਵਿਦਿਆਰਥੀ ਦੇ ਬੀ.ਐਸ.ਟੀ ‘ਚ 100, 1 ਵਿਦਿਆਰਥੀ ਦੇ ਮਨੋਵਿਗਿਆਨ ‘ਚ 100, 1 ਵਿਦਿਆਰਥੀ ਦੇ ਵਿਹਾਰਿਕ ਗਣਿਤ ‘ਚ 100, 1 ਵਿਦਿਆਰਥੀ ਦੇ ਵੈਬ ਐਪਲੀਕੇਸ਼ਨ ‘ਚ 100 ਅੰਕ, 6 ਵਿਦਿਆਰਥੀਆਂ ਦੇ ਅਰਥ ਸ਼ਾਸਤਰ ‘ਚ 99, 4 ਵਿਦਿਆਰਥੀਆਂ ਕੇ ਸ਼ਰੀਞਰਕ ਸਿਖਿਆ ‘ਚ 99, 3 ਵਿਦਿਆਰਥੀਆਂ ਦੇ ਇਤਿਹਾਸ ‘ਚ 99, 2 ਵਿਦਿਆਰਥੀਆਂ ਦੇ ਗਣਿਤ ‘ਚ 99, 1 ਵਿਦਿਆਰਥੀ ਦੇ ਆਈ.ਪੀ ‘ਚ 99 ਅੰਕ, 1 ਵਿਦਿਆਰਥੀ ਦੇ ਬਿਜਨਸ ਐਡਮਿਨਿਸਟੇਸ਼ਨ ‘ਚ 99, 1 ਵਿਦਿਆਰਥੀਆਂ ਦੇ ਜੀਵ ਵਿਜ਼ਾਨ 99, 2 ਵਿਦਿਆਰਥੀਆਂ ਦੇ ਭੌਤਿਕ ਵਿਜ਼ਾਨ ‘ਚ 97, 1 ਵਿਦਿਆਰਥੀ ਦੇ ਫੂਡ ਪ੍ਰੋਡਡਕਸ਼ਨ ‘ਚ 97 ਅੰਕ, 1 ਵਿਦਿਆਰਥੀ ਦੇ ਪੰਜਾਬੀ ‘ਚ 96 ਅੰਕ ਅਤੇ 3 ਵਿਦਿਆਰਥੀਆਂ ਦੇ ਮਾਸ-ਮੀਡੀਆ ‘ਚ 95 ਅੰਕ ਆਏ।
                     ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਸ਼ਾਨਦਾਰ ਸਫਲਤਾ ‘ਤੇ ਵਿਦਿਆਰਥੀਆਂ ਤੇ ਉਨਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …