ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਸਾਉਣ ਦੇ ਮਹੀਨੇ ਦੀਆਂ ਤੀਆਂ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ।ਬੱਚੀਆਂ, ਜਵਾਨ ਕੁੜੀਆਂ ਅਤੇ ਬਜ਼਼ੁਰਗ ਔਰਤਾਂ ਸਭ ਇਹਨਾਂ ਦਾ ਬੇਸਬਰੀ ਨਾਲ਼ ਇੰਤਜ਼ਾਰ ਕਰਦੀਆਂ ਹਨ।ਰੱਤੋਕੇ ਦੇ ਵਿਹੜੇ ‘ਚ ਅੱਜ ਤੀਆਂ ਦੀਆਂ ਰੌਣਕਾਂ ਲੱਗੀਆਂ।ਵੱਖ-ਵੱਖ ਰੰਗਾਂ ਦੇ ਪੰਜਾਬੀ ਪਹਿਰਾਵੇ ‘ਚ ਸੱਜੇ ਵਿਦਿਆਰਥੀ ਤੇ ਵਿਦਿਆਰਥਣਾਂ ਕਿਸੇ ਮੇਲੇ ਦਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ।ਵਿਦਿਆਰਥਣਾਂ ਨੇ ਜਿਥੇ ਗਿੱਧੇ ਅਤੇ ਬੋਲੀਆਂ ਨਾਲ਼ ਰੰਗ ਬੰਨ੍ਹਿਆ, ਉਥੇ ਲੜਕਿਆਂ ਨੇ ਭੰਗੜਾ ਪਾ ਕੇ ਸਭ ਦਾ ਮਨ ਮੋਹ ਲਿਆ।ਨਰਸਰੀ ਦੇ ਬੱਚਿਆਂ ਦਾ ਡਾਂਸ ਦੇਖ ਕੇ ਪਤਵੰਤੇ ਸੱਜਣ ਵੀ ਹੈਰਾਨ ਸਨ।ਵਿਦਿਆਰਥੀਆਂ ਦੇ ਨਾਲ਼ ਨਾਲ਼ ਅਧਿਆਪਕਾਂ ਨੇ ਵੀ ਵੱਖ-ਵੱਖ ਗਤੀਵਿਧੀਆਂ ‘ਚ ਹਿੱਸਾ ਲਿਆ।ਮਹਿੰਦੀ ਲਗਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ।ਸਰਪੰਚ ਕੁਲਦੀਪ ਕੌਰ ਅਤੇ ਸਕੂਲ ਵੈਲਫੇਅਰ ਕਮੇਟੀ ਪ੍ਰਧਾਨ ਗਿਆਨ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ।ਗੁਰਮੀਤ ਕੱਬੇ ਅਤੇ ਜਗਪਾਲ ਸਾਹੋਕੇ ਨੇ ਅਜਿਹੇ ਪ੍ਰੋਗਰਾਮਾਂ ਨੂੰ ਸੱਭਿਆਚਾਰ ਦੀ ਸੰਭਾਲ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਤਿਅੰਤ ਜਰੂਰੀ ਦੱਸਿਆ।ਬਲਜੀਤ ਬੱਲੀ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ।ਮੈਡਮ ਕਰਮਜੀਤ ਕੌਰ, ਸੁਮਨ, ਰਮਨਪ੍ਰੀਤ ਕੌਰ, ਸੁਮਨ ਸਾਹੋਕੇ, ਰੇਨੂੰ ਸਿੰਗਲਾ, ਸਤਪਾਲ ਕੌਰ ਨੇ ਵਿਦਿਆਰਥੀਆਂ ਨੂੰ ਤਿਆਰ ਕਰਨ ‘ਚ ਪੂਰੀ ਤਨਦੇਹੀ ਨਾਲ ਕੰਮ ਕੀਤਾ।ਮਿਡ ਡੇਅ ਮੀਲ ਸਟਾਫ਼ ਨੇ ਵਿਦਿਆਰਥੀਆਂ ਦੇ ਲਈ ਬਹੁਤ ਵਧੀਆਂ ਪੂਰੀਆਂ ਛੋਲੇ ਤਿਆਰ ਕੀਤੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …