Friday, July 19, 2024

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਖਾਲੀ ਪਈਆਂ ਥਾਵਾਂ ‘ਤੇ ਲਾਏ ਬੂਟੇ

ਸਮਰਾਲਾ, 27 ਜੁਲਾਈ (ਇੰਦਰਜੀਤ ਸਿੰਘ ਕੰਗ) – ਬੀ.ਕੇ.ਯੂ (ਰਾਜੇਵਾਲ) ਵਲੋਂ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਚਲਾਈ ਮੁਹਿੰਮ ਦੀ ਲੜੀ ‘ਚ ਨਜਦੀਕੀ ਪਿੰਡ ਮਾਦਪੁਰ ਦੀ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਪਿੰਡ ਦੇ ਆਲੇ ਦੁਆਲੇ ਅਤੇ ਖਾਲੀ ਪਈਆਂ ਥਾਵਾਂ ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਉਣ ਮੌਕੇ ਕੀਤਾ।ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ
              ਮਾਦਪੁਰ ਵਿਖੇ ਫਲਦਾਰ ਅੰਬ, ਅਮਰੂਦ, ਜਾਮੁਨ, ਬਿਲ, ਲੀਚੀ ਅਤੇ ਛਾਂਦਾਰ ਅਰਜਨ, ਡੇਕਾਂ ਆਦਿ ਪੌਦੇ ਲਗਾਏ ਗਏ। ਜ਼ਿਲ੍ਹਾ ਸਕੱਤਰ ਜਗਦੇਵ ਸਿੰਘ ਮੁਤਿਓਂ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੁਰਬਾ ਨੇ ਪਿੰਡ ਵਾਸੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਪਿੰਡ ਵਾਲੇ ਇਹ ਨਾ ਸੋਚਣ ਬੀ.ਕੇ.ਯੂ ਵਾਲੇ ਬੂਟੇ ਲਗਾ ਗਏ ਤਾਂ ਉਨ੍ਹਾਂ ਦੀ ਜਿੰਮੇਵਾਰੀ ਖਤਮ ਹੈ।ਹੁਣ ਹਰੇਕ ਪਿੰਡ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਲਗਾਏ ਬੂਟੇ ਨੂੰ ਆਪਣਾ ਬੂਟਾ ਸਮਝਣ ਅਤੇ ਉਸ ਦੀ ਦੇਖਭਾਲ ਕਰਨ।ਜੇਕਰ ਅੱਜ ਤੋਂ ਹਰੇਕ ਪੰਜਾਬ ਵਾਸੀ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰੇ ਤਾਂ ਆਉਣ ਵਾਲੇ ਪੰਜਾਂ ਸਾਲਾਂ ਵਿੱਚ ਪੰਜਾਬ ਹਰਿਆ ਭਰਿਆ ਹੋ ਜਾਵੇਗਾ।
              ਇਸ ਮੌਕੇ ਹਰਪਾਲ ਸਿੰਘ ਰੁਪਾਲੋਂ, ਸਤਨਾਮ ਸਿੰਘ ਪੁਰਬਾ, ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਮਾਨੂੰਪੁਰ, ਗੁਰਦੀਪ ਸਿੰਘ ਮਾਨੂੰਪੁਰ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਸੰਗਤਪੁਰਾ, ਮਨਜੀਤ ਸਿੰਘ ਮਾਦਪੁਰ, ਰਣਜੀਤ ਪੰਚ ਮਾਦਪੁਰ, ਸੁਰਜੀਤ ਸਿੰਘ ਮਾਦਪੁਰ, ਰਮਨਦੀਪ ਸਿੰਘ, ਕੰਤਪਾਲ ਸਿੰਘ ਮਾਦਪੁਰ, ਨਵਦੀਪ ਸਿੰਘ ਮਾਦਪੁਰ, ਮਨਜੀਤ ਸਿੰਘ ਮਾਦਪੁਰ, ਅਵਤਾਰ ਸਿੰਘ ਮਾਦਪੁਰ, ਅਵਤਾਰ ਸਿੰਘ ਮਾਦਪੁਰ ਅਤੇ ਗੁਰਦੀਪ ਸਿੰਘ ਮਾਦਪੁਰ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …