Sunday, December 22, 2024

ਵਰਲਡ ਹੈਡ ਐਂਡ ਨੈਕ ਕੈਂਸਰ ਡੇਅ ਮੌਕੇ ਦੋ ਰੋਜ਼ਾ ਕਾਨਫਰੰਸ ਦਾ ਆਯੋਜਨ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ – ਡਾ. ਜੀ. ਕੇ. ਰਾਥ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ 26 ਤੇ 27 ਜੁਲਾਈ 2022 ਨੂੰ ਵਰਲਡ ਹੈਡ ਐਂਡ ਨੈਕ ਕੈਂਸਰ ਡੇਅ ਮੌਕੇ ਦੋ ਦਿਨਾਂ ਸੀ.ਐਮ.ਈ ਦਾ ਆਯੋਜਨ ਕੀਤਾ ਗਿਆਸਿਰ ਅਤੇ ਗਰਦਨ ਦੇ ਕੈਂਸਰ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਮੈਡੀਕਲ ਕੈਲੰਡਰ ਵਿੱਚ ਵਿਸ਼ਵ ਸਿਰ ਅਤੇ ਗਰਦਨ ਦੇ ਕੈਂਸਰ ਦਿਵਸ ਵਜੋਂ ਮਨਾਇਆ ਜਾਂਦਾ ਹੈਕਾਨਫਰੰਸ ਦਾ ਮੁੱਖ ਉਦੇਸ਼ ਤੰਬਾਕੂ ਚਬਾਉਣ ਨਾਲ ਮੂੰਹ ਵਿੱਚ ਪੈਦਾ ਹੋਏ ਕੈਂਸਰ ਦੀ ਸ਼ੁਰੂਆਤੀ ਜਾਂਚ ਅਤੇ ਕੀਤੇ ਜਾਣ ਵਾਲੇ ਇਲਾਜ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
             ਡਾ. ਜੀ.ਕੇ ਰਾਥ ਮੁਖੀ ਨੈਸ਼ਨਲ ਕੈਂਸਰ ਇੰਸਟੀਚਿਊਟ ਸਾਬਕਾ ਮੁੱਖ ਪ੍ਰੋਫੈਸਰ ਰੇਡੀਏਸ਼ਨ ਓਨਕੋਲੋਜੀ ਨੇ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ ਤੇ ਦੱਸਿਆ ਕਿ ਕਿਵੇਂ ਤੰਬਾਕੂ ਲੋਕਾਂ ਦੀ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਕੈਂਸਰ ਬਹੁੱਤ ਫੈਲ ਚੁੱਕੀ ਹੈ।ਮੂੰਹ ਦਾ ਕੈਂਸਰ ਮਰਦਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਅਤੇ ਔਰਤਾਂ ਵਿੱਚ ਪਾਇਆ ਜਾਣ ਵਾਲਾ ਚੋਥੇ ਕੈਂਸਰ ਦੀ ਕਿਸਮ ਹੈ।ਉਨ੍ਹਾਂ ਕਿਹਾ ਕਿ ਕੈਂਸਰ ਦਾ ਸ਼ੂਰੁਆਤ ਵਿੱਚ ਪਤਾ ਕਰਕੇ ਠੀਕ ਕੀਤਾ ਜਾ ਸਕਦਾ ਹੈ।
                   ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਰਜਨ ਡਾ. ਮਨੀ ਏ ਕੁਰਿਆਕੋਸ ਨੇ ਕਿਹਾ ਕਿ ਸਿਰ ਅਤੇ ਗਰਦਨ ਦਾ ਕੈਂਸਰ ਭਾਰਤ ਵਿੱਚ ਨੌਜਵਾਨਾਂ ਤੇ ਸਭ ਤੋਂ ਵੱਧ ਹੈਲਥ ਅਤੇ ਇਕਨਾਮਿਕ ਭਾਰ ਪਾ ਰਿਹਾ ਹੈ।ਉਨ੍ਹਾ ਕਿਹਾ ਕਿ ਨੌਜਵਾਨ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਬਣ ਕੇ ਆਪਣੀ ਜਿੰਦਗੀ ਦੇ ਸਭ ਤੋਂ ਮਹੱਤਵਪੂਰਨ ਪਲ ਗਵਾ ਰਹੇ ਹਨ।ਜੇ ਪੱਛਮੀ ਅਬਾਦੀ ਨਾਲ ਤੁਲਨਾ ਕਰੀਏ ਤਾਂ ਉਥੇ ਬੁੱਢਾਪੇ ਵਿੱਚ ਕੈਂਸਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ, ਜਦ ਕਿ ਪਿਛਲੇ ਇੱਕ ਜਾਂ ਦੋ ਦਸ਼ਕ ਤੋਂ ਭਾਰਤ ਦੇ ਨੌਜਵਾਨਾਂ ਵਿੱਚ ਤੰਬਾਕੂ ਦੇ ਮਾਮਲੇ ਬਹੁਤ ਵਧ ਰਹੇ ਹਨ। ਉਨ੍ਹਾ ਕਿਹਾ ਕਿ ਸਾਨੂੰ ਇਸ ਸਬੰਧੀ ਜਾਗਰੂਕਤਾ ਪੈਦਾ ਕਰਕੇ ਤੰਬਾਕੂ ਨਾਲ ਸਬੰਧਤ ਕੈਂਸਰ ‘ਤੇ ਰੋਕ ਲਗਾਉਣੀ ਚਾਹੀਦੀ ਹੈ।
              ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਡੀਨ ਡਾ. ਏ.ਪੀ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਹਿਰ ਵਿੱਚ ਕੈਂਸਰ ਦੇ ਇਲਾਜ ਲਈ ਮੋਹਰੀ ਸੰਸਥਾ ਹੈ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਕੈਂਸਰ ਦੇ ਨਵੀਨਤਮ ਇਲਾਜ਼ ਅਤੇ ਵਿਆਪਕ ਦੇਖ-ਭਾਲ ਪ੍ਰਦਾਨ ਕਰਦਾ ਹੈ ਅਸੀਂ ਕੈਂਸਰ ਨਾਲ ਬਹੁਤ ਜਿਆਦਾ ਗੰਭੀਰ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਾਂ ਅਤੇ ਕੈਂਸਰ ਦੀ ਦੇਖਭਾਲ ਸਬੰਧੀ ਸ਼ਹਿਰਵਾਸੀਆਂ ਨੂੰ ਹਮੇਸ਼ਾਂ ਨਵੀਨਤਮ ਅਤੇ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹਾਂਗੇ
                 ਇਸ ਮੌਕੇ ਡਾ. ਦਲਜੀਤ ਸਿੰਘ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਡਾ. ਏ.ਐਸ ਸੂਦ, ਪ੍ਰੋਫੈਸਰ ਅਤੇ ਮੁੱਖੀ ਈ.ਐਨ.ਟੀ ਵਿਭਾਗ, ਅਮਨਦੀਪ ਸਿੰਘ, ਡਿਪਟੀ ਰਜਿਸਟਰਾਰ, ਡਾ. ਜਸਕਰਨ ਸਿੰਘ, ਪ੍ਰੋਫੈਸਰ ਈ.ਐਨ.ਟੀ, ਡਾ. ਭਾਨੂੰ ਭਾਰਦਵਾਜ, ਐਸੋਸੀਏਟ ਪ੍ਰੋਫੈਸਰ, ਈ.ਐਨ.ਟੀ, ਡਾ. ਅਰਜੁਨ ਸਿੰਘ, ਡਾ. ਬੁਰਹਾਨੁਦੀਨ ਕਯੂਮੀ, ਡਾ. ਧਰੁਵ ਚੌਧਰੀ, ਡਾ. ਵਾਮਸੀ, ਡਾ. ਪਰਵੀਨ ਬਰੂਰ, ਡਾ. ਸ਼ਮਿਤ ਚੋਪੜਾ, ਡਾ. ਕੁਮਾਰ ਪ੍ਰਭਾਸ਼, 150 ਤੋਂ ਵੱਧ ਡਾਕਟਰ ਸਾਹਿਬਾਨ ਅਤੇ ਹੋਰ ਉਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …