ਅੰਮ੍ਰਿਤਸਰ, 28 ਜੁਲਾਈ (ਸੁਖਬੀਰ ਸਿੰਘ) – ਸ਼ਹਿਰ ਵਿੱਚ ਆਵਾਜਾਈ ਵਿਵਸਥਾ ਸਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਮਾਰਸ਼ਲ ਸਕੀਮ ਤਹਿਤ ਟਰੈਫਿਕ ਮਾਰਸ਼ਲਾਂ ਦੀ ਭਰਤੀ ਕੀਤੀ ਜਾਵੇਗੀ।ਏ.ਡੀ.ਸੀ.ਪੀ ਟਰੈਫਿਕ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਸੇਵਾ ਮੁਕਤ ਫੌਜੀ, ਪੁਲਿਸ ਅਫਸਰ, ਬੈਂਕ ਕਰਮਚਾਰੀ, ਟੀਚਰ ਤੇ ਹੋਰ ਪ੍ਰੋਫੈਸ਼ਨਲਾਂ ਨੂੰ ਟਰੈਫਿਕ ਮਾਰਸ਼ਲ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਉਮੀਦਵਾਰ ਸਵੈ ਇੱਛਾ ਅਨੁਸਾਰ ਆਪਣੇ ਬਿਨੈ ਪੱਤਰ ਤੁਰੰਤ ਖੁਦ ਆਪ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫਿਕ, ਅੰਮ੍ਰਿਤਸਰ ਸ਼ਹਿਰ ਨੇੜੇ ਸਦਰ ਚੌਂਕ ਸਾਹਮਣੇ ਰਾਣੀ ਵਿਖੇ ਜਮਾਂ ਕਰਵਾ ਸਕਦੇ ਹਨ।ਟਰੈਫਿਕ ਮਾਰਸ਼ਲ ਸੜਕੀ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ ਅਤੇ ਟਰੈਫਿਕ ਕਰਮਚਾਰੀਆਂ ਨਾਲ ਮਿਲ ਕੇ ਵਾਹਨਾਂ ਦੀ ਚੈਕਿੰਗ ਵੀ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਟਰੈਫਿਕ ਮਾਰਸ਼ਲ ਸਵੈ ਇਛੁੱਕ (ਵਾਲੰਟੀਅਰ) ਸ਼ਹਿਰੀ ਹੀ ਭਰਤੀ ਕੀਤੀ ਜਾਣਗੇ ਅਤੇ ਇਨ੍ਹਾਂ ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਕਾਰਨ ਦੱਸੇ ਸਮਾਪਤ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟਰੈਫਿਕ ਕੰਟਰੋਲ ਰੂਮ ਨੰ: 97811-30630 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …