Saturday, April 13, 2024

ਬਰਾਮਦ ਕੀਤਾ ਚੋਰੀ ਦਾ ਮੋਟਰਸਾਈਕਲ ਅਸਲ ਮਾਲਕ ਨੂੰ ਕੀਤਾ ਵਾਪਸ

ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਪੁਲਿਸ ਚੌਕੀ ਗਲਿਆਰਾ ਦੇ ਇੰਚਾਰਜ਼ ਐਸ.ਆਈ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਥਾਣਾ ਈ-ਡਵੀਜ਼ਨ ‘ਚ ਦੋਸ਼ੀਆਂ ਹਰਪਾਲ ਸਿੰਘ ਉਰਫ ਭਾਲਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਬਰਾੜ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਜਗਜੀਤ ਸਿੰਘ ਉਰਫ ਜੱਗੀ ਬਾਬਾ ਵਾਸੀ ਪਿੰਡ ਬਰਾੜ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋ ਕੁੱਲ 10 ਮੋਟਰਸਾਈਕਲ ਤੇ ਐਕਟਿਵਾ ਬਰਾਮਦ ਕੀਤੇ ਸਨ।
               ਇਹਨਾਂ ਚੌਰੀ ਦੇ ਵਹੀਕਲਾਂ ਵਿਚੋਂ 1 ਮੋਟਰ-ਸਾਈਕਲ ਹੀਰੋ ਸਪਲੈਂਡਰ ਪਲੱਸ ਨੰਬਰ-02-0584 ਦੀ ਕਾਨੂੰਨੀ ਕਾਰਵਾਈ ਮੁਕੰਮਲ ਕਰਕੇ ਅੱਜ ਐਸ.ਆਈ ਪਰਮਜੀਤ ਸਿੰਘ ਤੇ ਏ.ਐਸ.ਆਈ ਦਲਜੀਤ ਸਿੰਘ ਵਲੋਂ ਉਸ ਦੇ ਅਸਲ ਮਾਲਕ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੈਨਪੁਰ ਥਾਣਾ ਰਾਜਾਸਾਂਸੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਵਾਪਸ ਕਰ ਦਿੱਤਾ ਗਿਆ ਹੈ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …