Saturday, December 21, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਬੀ.ਐਡ ਕਾਮਨ ਐਂਟਰੈਂਸ ਟੈਸਟ ਦਾ ਸਫ਼ਲ ਆਯੋਜਨ

ਅੰਮ੍ਰਿਤਸਰ, 1 ਅਗਸਤ (ਖੁਰਮਣੀਆਂ) – ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੀ.ਐਡ ਕਾਮਨ ਐਂਟਰੈਂਸ ਟੈਸਟ-2022 ਮਿਤੀ 31 ਜੁਲਾਈ 2022 ਨੂੰ ਪੰਜਾਬ ਦੇ 12 ਜ਼ਿਲ੍ਹਾ ਹੈਡਕੁਆਰਟਰ ਸ਼ਹਿਰਾਂ ਦੇ 42 ਕੇਂਦਰਾਂ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ।ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਪੰਜਾਬ ਰਾਜ ਵਿੱਚ ਸਿੱਖਿਆ ਕਾਲਜਾਂ ਵਿੱਚ ਦਾਖਲੇ ਲਈ ਕੁੱਲ 13892 ਉਮੀਦਵਾਰ ਕਾਮਨ ਐਂਟਰੈਂਸ ਟੈਸਟ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਹੋਏ ਸਨ।ਖਰਾਬ ਮੌਸਮ ਦੇ ਬਾਵਜ਼ੂਦ 12982 ਉਮੀਦਵਾਰ ਕਾਮਨ ਐਂਟਰੈਂਸ ਟੈਸਟ ਵਿੱਚ ਹਾਜ਼ਰ ਹੋਏ ਜਿਸ ਦੀ ਕੁੱਲ ਪ੍ਰਤੀਸ਼ਤਤਾ 93.5% ਬਣਦੀ ਹੈ।ਕਾਮਨ ਐਂਟਰੈਂਸ ਟੈਸਟ ਵਿੱਚ ਏਨੀ ਹਾਜ਼ਰੀ ਸਿੱਖਿਆ ਦੇ ਕਾਲਜ਼ਾਂ ਵਿੱਚ ਦਾਖਲਾ ਲੈਣ ਲਈ ਉਮੀਦਵਾਰਾਂ ਵਿੱਚ ਬਹੁਤ ਉਤਸ਼ਾਹ ਨੂੰ ਦਰਸਾਉਂਦੀ ਹੈ।
                    ਪ੍ਰੋ. (ਡਾ.) ਅਮਿਤ ਕੌਟਸ ਕੋਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸਬੰਧਤ ਹੈਡਕੁਆਰਟਰ ਦੇ ਡੀ.ਈ.ਓ ਤੋਂ ਇਲਾਵਾ ਤਾਇਨਾਤ ਸਾਰੇ ਦਾਖਲਾ ਕਮੇਟੀ ਮੈਂਬਰਾਂ ਅਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੇ ਸਾਰੇ 4 ਸੈਟਾਂ ਦੀਆਂ ਉਤਰ ਕੁੰਜ਼ੀਆਂ ਪੋਰਟਲ `ਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ।ਉਮੀਦਵਾਰ 3 ਅਗਸਤ ਤੱਕ ਆਪਣੇ ਨਤੀਜੇ ਚੈਕ ਕਰ ਸਕਦੇ ਹਨ ਅਤੇ ਕਿਸੇ ਕਿਸਮ ਦੀ ਮੁਸ਼ਕਿਲ ਸਬੰਧੀ ਦੱਸ ਸਕਦੇ ਹਨ।ਉਨ੍ਹਾਂ ਦੱਸਿਆ ਕਿ ਨਤੀਜਾ 8 ਅਗਸਤ ਨੂੰ ਘੋਸ਼ਿਤ ਕੀਤਾ ਜਾਵੇਗਾ।ਕਾਉਂਸਲਿੰਗ ਦਾ ਸਮਾਂ ਉਸ ਤੋਂ ਬਾਅਦ ਅਪਡੇਟ ਕੀਤਾ ਜਾਵੇਗਾ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …