Monday, April 22, 2024

ਹੈਪੇਟਾਈਟਿਸ-ਸੀ ਦੀਆਂ ਦਵਾਈਆਂ ਬਿਲਕੁੱਲ ਮੁਫਤ – ਸਿਵਲ ਸਰਜਨ

ਸਿਵਲ ਸਿਵਲ ਹਸਪਤਾਲ ਵਿਖੇ ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਜਿਲਾ੍ਹ ਪੱਧਰੀ ਸਮਾਗਮ ਕਰਵਾਇਆ

ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ) – ਵਿਸ਼ਵ ਹੈਪਾਟਾਇਟਸ ਦਿਵਸ ਮੌਕੇ ਅੱਜ ਸਰਜਨ ਡਾ. ਚਰਨਜੀਤ ਸਿੰਘ ਵਲੋਂ ‘ਬਰਿੰਗਿੰਗ ਹੈਪਾਟਾਈਟਸ ਕੇਅਰ ਕਲੋਜ਼ਰ ਟੂ ਯੂ’ ਦੇ ਥੀਮ ਸਮਰਪਿਤ ਸਿਵਲ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਜਿਲਾ ਪੱਧਰੀ ਸਮਾਗਮ ਕਰਵਾਇਆ ਗਿਆ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਇਲਾਜਯੋਗ ਹੈਪਾਟਾਈਟਸ ਬਾਰੇ ਜਿੰਨੀ ਜਲਦੀ ਜਾਣਕਾਰੀ ਮਿਲੇਗੀ, ਉਨੀ ਹੀ ਜਲਦੀ ਇਸ ਦਾ ਇਲਾਜ਼ ਕੀਤਾ ਜਾ ਸਕਦਾ ਹੈ।ਵਿਸ਼ਵ ਸਿਹਤ ਸੰਗਠਨ ਵਲੋਂ ਹਰ ਸਾਲ 28 ਜੁਲਾਈ ਨੂੰ ਹੈਪਾਟਾਈਟਸ ਦਿਵਸ ਮਨਾਇਆ ਜਾਂਦਾ ਹੈ।ਇਸ ਬਿਮਾਰੀ ਦੀ 5 ਕਿਸਮਾਂ ਹੈਪਾਟਾਈਟਸ ਏ.ਬੀ.ਸੀ.ਡੀ ਅਤੇ ਈ ਹਨ।ਇਨਾਂ ਵਿਚੋ ਹੈਪਾਟਾਈਟਸ ਏ ਤੇ ਬੀ ਦੀ ਵੈਕਸੀਨ ਮੌਜ਼ੂਦ ਹੈ, ਜਦਕਿ ਹੈਪਾਟਾਈਟਸ ਹੈਪਾਟਾਈਟਸ ਸੀ.ਡੀ ਅਤੇ ਈ ਦਾ ਇਲਾਜ਼ ਦਵਾਈਆਂ ਰਾਹੀ ਕੀਤਾ ਜਾ ਸਕਦਾ ਹੈ।ਉਨਾਂ ਨੇ ਕਿਹਾ ਕਿ ਸੂਈਆਂ ਦਾ ਸਂਾਝਾ ਇਸਤੇਮਾਲ ਨਾ ਕੀਤਾ ਜਾਵੇ, ਰੇਜ਼ਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ, ਟੈਟੂ ਨਾ ਬਣਵਾਏ ਜਾਣ, ਸੁਰੱਖਿਅਤ ਸੰਭੋਗ ਲਈ ਕੰਡੋਮ ਦਾ ਇਸਤਮਾਲ ਕਰੋ।ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਦਾ ਜਰੂਰੀ ਸੁਨੇਹਾ ਹੈਪਾਟਾਈਟਸ ਤੋ ਬਚਾਅ ਬਾਰੇ ਹਰ ਘਰ ਵਿੱਚ ਪਹੰੁਚਣਾ ਚਾਹੀਦਾ ਹੈ।ਕੋਵਿਡ ਕਾਲ ਦੌਰਾਨ ਹੈਪਾਟਾਈਟਸ ਬਾਰੇ ਗਿਆਨ ਹੋਣਾ ਹੋਰ ਵੀ ਜਰੂਰੀ ਹੈ।
               ਅੇਪੀਡਿਮੋਲੋਜਿਸਟ (ਆਈ.ਡੀ.ਐਸ.ਪੀ) ਡਾ. ਨਵਦੀਪ ਕੋਰ ਨੇ ਕਿਹਾ ਕਿ ਪੂਰੇ ਭਰ ਵਿਚ ਵਿਸ਼ਵ ਹੈਪਾਟਾਈਟਸ ਸੰਬਧੀ ਜਾਗਰੂਕਤਾ ਫੈਲਾਉਣ ਲਈ ਜਾਗਰੂਕਤਾ ਪੋਸਟਰ, ਪੈਂਫਲਿਸਟ ਅਤੇ ਬੈਨਰਾਂ ਰਾਹੀਂ ਆਮ ਲੋਕਾਂ ਨੂੰ ਹੈਪਾਟਾਈਟਸ ਸੰਬਧੀ ਸੁਚੇਤ ਕੀਤਾ ਜਾ ਰਿਹਾ ਹੈ।ਇਸ ਅਵਸਰ ਤੇ ਮੈਕਡੀਲ ਸਪੈਸ਼ਲਿਸਟ ਡਾ. ਕੁਨਾਲ ਬਾਂਸਲ ਨੇ ਇੱਕ ਪੀ.ਪੀ.ਟੀ. ਰਾਹੀਂ ਹੈਪਾਟਾਈਟਸ ਬਾਰੇ ਬੜੇ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਡੀ.ਆਈ.ਓ ਡਾ ਕੰਵਲਜੀਤ ਸ਼ਿੰਘ, ਐਸ.ਐਮ.ਓ ਡਾ. ਰਾਜੂ ਚੌਹਾਨ, ਐਸ.ਐਮ.ਓ ਡਾ. ਚੰਦਰ ਮੋਹਨ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ, ਡਾ. ਰਿਚਾ ਵਰਮਾ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

23ਵੇਂ ਰਾਸ਼ਟਰੀ ਰੰਗਮੰਚ ਉਤਸਵ 2024 ਦੇ ਪਹਿਲੇ ਦਿਨ ਨਾਟਕ ‘ਮਾਹੀ ਮੇਰਾ ਥਾਣੇਦਾਰ’ ਦਾ ਮੰਚਣ

ਅੰਮ੍ਰਿਤਸਰ, 21 ਅਪ੍ਰੈਲ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਵਿਰਸਾ ਵਿਹਾਰ …