ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਮੌਕੇ ਪਿੰਗਲਵਾੜਾ ਸੰਸਥਾ ਵਲੋਂ ਅੰਮ੍ਰਿਤਸਰ-ਜਲੰਧਰ ਜੀ.ਟੀ ਰੋਡ ਸਥਿਤ ਪਿੰਡ: ਮਾਨਾਂਵਾਲਾ ਖੁਰਦ ਨਜਦੀਕ ਦਬੁਰਜ਼ੀ ਵਿਖੇ ਜੰਗਲ ਲਗਾਉਣ ਦਾ ਉਪਰਾਲਾ ਕੀਤਾ ਗਿਆ।ਇਸ ਦਾ ਉਦਘਾਟਨ ਹਲਕਾ ਉਤਰੀ ਵਿਧਾਇਕ ਅਤੇ ਰਿਟਾ. ਆਈ.ਪੀ.ਐਸ ਕੁੰਵਰ ਵਿਜੈ ਪ੍ਰਤਾਪ ਵਲੋਂ ਕੀਤਾ ਗਿਆ।
ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਉਨ੍ਹਾਂ ਦੇ ਮਾਨਾਂਵਾਲਾ ਪਹੁੰਚਣ ’ਤੇ ਸਵਾਗਤ ਕੀਤਾ।ਉਨ੍ਹਾਂ ਨੇ ਮਾਨਾਂਵਾਲਾ ਬ੍ਰਾਂਚ ਦੇ ਬੱਚਾ ਵਾਰਡ ਅਤੇ ਰੀੜ ਦੀ ਹੱਡੀਆਂ ਦੇ ਪੁਨਰਵਾਸ ਕੇਂਦਰ ਦਿਖਾਏ।ਉਪਰੰਤ ਪਿੰਡ ਮਾਨਾਂਵਾਲਾ ਖੁਰਦ ਵਿਖੇ ਪਹੁੰਚਣ ‘ਤੇ ਪਿੰਗਲਵਾੜੇ ਦੇ ਸਪੈਸ਼ਲ ਬੱਚਿਆਂ ਨੇ ਉਨ੍ਹਾਂ ਨੂੰ ‘ਜੀ ਆਇਆ’ ਆਖਿਆ।ਇਥੇ ਉਨਾਂ ਨੇ ਤ੍ਰਿਵੈਣੀ ਜਿਸ ਵਿਚ ਬੋਹੜ, ਪਿੱਪਲ ਅਤੇ ਨਿੰਮ ਦੇ ਪੌਦੇ ਲਗਾਏ।ਪਿੰਗਲਵਾੜੇ ਦੇ ਇਸ ਫਾਰਮ ਵਿਚ ਵੱਖ-ਵੱਖ ਕਿਸਮਾਂ ਦੇ 100 ਦੇ ਕਰੀਬ ਬੂਟੇ ਲਗਾਏ ਗਏ।ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਸ਼ੁਰੂ ਤੋਂ ਹੀ ਵਾਤਾਵਰਣ ਸਬੰਧੀ ਬਹੁਤ ਚਿੰਤਿਤ ਸਨ।ਇਸ ਕਰਕੇ ਹੀ ਲੋਕਾਂ ਨੂੰ ਰੁੱਖ ਲਗਾਉਣ ਲਈ ਭਾਸ਼ਣ, ਲਿਟਰੇਚਰਾਂ, ਕਿਤਾਬਾਂ ਆਦਿ ਰਾਹੀਂ ਸਮਝਾਉਂਦੇ ਰਹੇ ਹਨ ।
ਇਸ ਮੌਕੇ ਪਿੰਗਲਵਾੜੇ ਦੇ ਸਰਪ੍ਰਸਤ ਅਤੇ ਉਘੇ ਸਮਾਜ ਸੇਵੀ ਭਗਵੰਤ ਸਿੰਘ ਦਿਲਾਵਰੀ, ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਰਾਜਬੀਰ ਸਿੰਘ, ਮੈਂਬਰ ਹਰਜੀਤ ਸਿੰਘ ਅਰੋੜਾ, ਉੱਘੇ ਵਾਤਾਵਰਣ ਪ੍ਰੇਮੀ ਡਾ. ਹਰਦਿਆਲ ਸਿੰਘ, ਡਾ. ਗੁਰਚਰਨ ਨੂਰਪੁਰ, ਗੁਰਪ੍ਰੀਤ ਸਿੰਘ ਚੰਦਬਾਜ਼ਾ, ਸੋਸ਼ਲ ਵਰਕਰ ਅਸ਼ੋਕ ਸੇਠੀ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਮਾਨਾਂਵਾਲਾ ਜੈ ਸਿੰਘ, ਨਰਿੰਦਰਪਾਲ ਸਿੰਘ ਸੋਹਲ, ਯੋਗੇਸ਼ ਸੂਰੀ, ਜਨਰਲ ਮੈਨੇਜਰ ਤਿਲਕ ਰਾਜ, ਗੁਲਸ਼ਨ ਰੰਜਨ ਅਤੇ ਹਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …