ਸਮਰਾਲਾ, 2 ਅਗਸਤ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ (ਕੰਨਿਆ) ਸਮਰਾਲਾ ਦੀਆਂ ਵਿਦਿਆਰਥਣਾ ਨੇ ਸਿੱਖਿਆ ਵਿਭਾਗ ਵਲੋਂ
ਕਰਵਾਏ 75 ਸਾਲਾ ਆਜ਼ਾਦੀ ਨੂੰ ਸਮਰਪਿਤ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਮੀਡੀਆ ਇੰਚਾਰਜ਼ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਕਵਿਤਾ ਮੁਕਾਬਲੇ (9ਵੀਂ ਤੋਂ 12ਵੀਂ ਕਲਾਸ ਵਰਗ) ਵਿੱਚ ਲੁਧਿਆਣੇ ਜ਼ਿਲ੍ਹੇ ਵਿਚੋਂ ਦੂਜਾ ਤੇ ਕਿੱਟੂ ਨੇ ਸਲੋਗਨ ਲਿਖਣ ਮੁਕਾਬਲੇ (6ਵੀਂ ਤੋਂ 8ਵੀਂ ਕਲਾਸ ਵਰਗ) ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਅਤੇ ਸਮੂਹ ਸਟਾਫ਼ ਨੇ ਸਕੂਲ ਪਹੁੰਚਣ ‘ਤੇ ਜੇਤੂ ਵਿਦਿਆਰਥਣਾਂ ਦਾ ਸੁਆਗਤ ਕੀਤਾ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media