Tuesday, December 5, 2023

ਹਰੇਕ ਪਿੰਡ ‘ਚ ਲਗਾਏ ਜਾਣਗੇ ਬੁਢਾਪਾ, ਵਿਧਵਾ ਤੇ ਅੰਗਹੀਣਾਂ ਦੇ ਪੈਨਸ਼ਨ ਦੇ ਕੈਂਪ – ਬਿਜਲੀ ਮੰਤਰੀ

8 ਲੱਖ ਦੇੇ ਕਰੀਬ ਲਾਗਤ ਵਾਲੀ ਮਾਡਰਨ ਸੱਥ ਤੇ ਪਾਰਕ ਦਾ ਰੱਖਿਆ ਨੀਂਹ ਪੱਥਰ

ਅੰਮ੍ਰਿਤਸਰ 2 ਅਗਸਤ (ਸੁਖਬੀਰ ਸਿੰਘ) – ਪਿੰਡਾਂ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਹਰੇਕ ਪਿੰਡ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਆਦਿ ਦੇ ਕੈਂਪ ਪਿੰਡਾਂ ਵਿੱਚ ਵੀ ਲਗਾਏ ਜਾਣਗੇ, ਜਿਥੇ ਸਾਰੇ ਸਰਕਾਰੀ ਅਧਿਕਾਰੀ ਮੌਜੂਦ ਹੋਣਗੇ ਅਤੇ ਮੌਕੇ ਤੇ ਹੀ ਪੈਨਸ਼ਨਾਂ ਲਗਾ ਦਿੱਤੀਆਂ ਜਾਣਗੀਆਂ।
                 ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਸੂਲਪੁਰ ਕਲਾਂ ਵਿਖੇ ਲਗਾਏ ਗਏ ਕੈਂਪ ਦਾ ਜਾਇਜ਼ਾ ਲੈਣ ਉਪਰੰਤ ਕੀਤਾ।ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦਾ ਮੁੱਖ ਮਕਸਦ ਲੋਕਾਂ ਨੂੰ ਖਜਲ ਖੁਆਰੀ ਤੋਂ ਬਚਾਉਣਾ ਅਤੇ ਉਨਾਂ ਨੂੰ ਸਾਰੀਆਂ ਸਰਕਾਰੀਆਂ ਸਹੂਲਤਾਂ ਉਨਾਂ ਦੇ ਦਰਵਾਜ਼ੇ ‘ਤੇ ਹੀ ਪੂੱਜਦੀਆਂ ਕਰਨਾ ਹੈ।ਕੈਂਪ ਵਿੱਚ 200 ਤੋਂ ਵੱਧ ਲੋਕਾਂ ਨੇ ਆਪਣੇ ਪੈਨਸ਼ਨ ਦੇ ਫਾਰਮ ਭਰੇ ਅਤੇ ਇਸ ਕੈਂਪ ਦਾ ਲਾਹਾ ਲਿਆ।
ਬਿਜਲੀ ਮੰਤਰੀ ਵਲੋਂ ਕਰੀਬ 8 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਮਾਡਰਨ ਸੱਥ ਦਾ ਵੀ ਰੱਖਿਆ ਨੀਂਹ ਪੱਥਰ ਰੱਖਿਆ।ਉਨਾਂ ਦੱਸਿਆ ਕਿ ਇਸ ਸੱਥ ਦੇ ਬਣਨ ਨਾਲ ਪਿੰਡ ਦੇ ਬਜ਼ੁਰਗਾਂ ਦਾ ਇਕੱਠੇ ਬੈਠਣ ਦਾ ਵਧੀਆ ਮਾਹੌਲ ਮਿਲੇਗਾ ਅਤੇ ਇਥੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਬਿਜਲੀ ਮੰਤਰੀ ਨੇ ਰਸੂਪਲਪੁਰ ਕਲਾਂ ਪਿੰਡ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਕ ਪਾਰਕ ਦਾ ਰੱਖਿਆ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਸ ਪਾਰਕ ਦੇ ਬਣਨ ਨਾਲ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਸੈਰ ਕਰਨ ਅਤੇ ਬੈਠਣ ਲਈ ਵਧੀਆ ਮਾਹੌਲ ਮਿਲੇਗਾ।
              ਹਰਭਜਨ ਸਿੰਘ ਵਲੋਂ ਪਿੰਡ ਰਸੂਲਪੁਰ ਕਲਾਂ ਵਿਖੇ ਪੌਦੇ ਵੀ ਲਗਾਏ ਗਏ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਾਤਾਵਰਨ ਨੂੰ ਸਵੱਛ ਰੱਖਣਾ ਹੈ ਅਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਵੱਛ ਵਾਤਾਵਰਨ ਦੇਣਾ ਹੈ ਤਾਂ ਸਾਨੂੰ ਖੁਦ ਨੂੰ ਵੀ ਅੱਗੇ ਆਉਣਾ ਪਵੇਗਾ।ਬਿਜਲੀ ਮੰਤਰੀ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ।ਜਿਸ ਦੀ ਤਾਜ਼ਾ ਮਿਸਾਲ 1 ਜੁਲਾਈ ਤੋਂ ਬਾਅਦ ਆਉਣ ਵਾਲੇ ਬਿਜਲੀ ਦੇ ਬਿੱਲ ਜੀਰੋ ਵਿਚ ਆਉਣਗੇ ਅਤੇ ਹਰੇਕ ਵਿਅਕਤੀ ਨੂੰ 2 ਮਹੀਨੇ 600 ਯੂਨਿਟ ਬਿਜਲੀ ਮੁਫ਼ਤ ਮਿਲੇਗੀ।
                ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਸੁਹਿੰਦਰ ਕੌਰ, ਬੇਟਾ ਹਰਸ਼ਜੀਤ ਸਿੰਘ, ਸ਼ਨਾਖ ਸਿੰਘ, ਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਰਾਜਪਾਲ ਸਿੰਘ, ਸਰਕਲ ਇੰਚਾਰਜ਼ ਨਿੱਜ਼ਰ ਸਿੰਘ, ਹਰਜਿੰਦਰ ਸਿੰਘ, ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੋਂ ਇਲਾਵਾ ਸੀ.ਡੀ.ਪੀ.ਓ ਤੇ ਸੁਪਰਵਾਈਜ਼ਰ ਵੀ ਹਾਜ਼ਰ ਸਨ

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …