ਅੰਮ੍ਰਿਤਸਰ, 5 ਅਗਸਤ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸ਼ਾਇਰ ਦੇਵ ਦਰਦ ਅਤੇ ਕਥਾਕਾਰ ਤਲਵਿੰਦਰ ਸਿੰਘ ਨੂੰ ਸਮਰਪਿਤ ਭਾਸ਼ਾ ਕਨਵੈਨਸ਼ਨ 7 ਅਗਸਤ ਐਤਵਾਰ ਨੂੰ ਕਰਵਾਈ ਜਾ ਰਹੀ ਹੈ।
ਭਾਸ਼ਾ ਕਨਵੈਨਸ਼ਨ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਕੋ-ਕਨਵੀਨਰ ਮੱਖਣ ਕੁਹਾੜ, ਸ਼ੈਲਿੰਦਰਜੀਤ ਰਾਜਨ, ਧਰਵਿੰਦਰ ਔਲਖ ਅਤੇ ਵਰਗਸ ਸਲਾਮਤ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਐਤਵਾਰ ਸਵੇਰੇ 10.30 ਵਜੇ ਹੋਣ ਵਾਲੀ ਇਸ ਮਾਝਾ ਜ਼ੋਨ ਦੀ ਭਾਸ਼ਾ ਕਨਵੈਨਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਕਰਨਗੇ, ਜਦਕਿ ਡਾ.ਕਰਮਜੀਤ ਸਿੰਘ ਅਤੇ ਸੁਸ਼ੀਲ ਦੁਸਾਂਝ ਵਿਸ਼ੇਸ਼ ਮਹਿਮਾਨ ਹੋਣਗੇ।ਉਹਨਾਂ ਦਸਿਆ ਕਿ “ਉਚੇਰੀ ਸਿੱਖਿਆ ਅਤੇ ਮਾਤ-ਭਾਸ਼ਾ” ਵਿਸ਼ੇ ਤਹਿਤ ਹੋਣ ਵਾਲੀ ਇਸ ਵਿਚਾਰ ਚਰਚਾ ਵਿੱਚ ਡਾ. ਪਰਮਿੰਦਰ, ਡਾ. ਹਰਜਿੰਦਰ ਅਟਵਾਲ, ਡਾ. ਸਰਬਜੀਤ ਸਿੰਘ ਛੀਨਾ, ਡਾ. ਮਨਜੀਤ ਸਿੰਘ ਬੱਲ, ਡਾ .ਸਿਆਮ ਸੁੰਦਰ ਦੀਪਤੀ ਅਤੇ ਡਾ. ਮੋਹਨ ਹਿੱਸਾ ਲੈਣਗੇ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …