Monday, June 16, 2025

ਅਟਾਰੀ ਵਿਖੇ ਅਲਿਮਕੋ ਨੇ ਦਿਵਿਆਂਗਜਨਾਂ ਲਈ ਲਗਾਏ ਕੈਂਪ ‘ਚ 200 ਲੋੜਵੰਦਾਂ ਦਾ ਕੀਤਾ ਮੁਲੰਕਣ

ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਜਿਲ੍ਹੇ ਦੇ ਲੋੜਵੰਦ ਦਿਵਿਆਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਨੂੰ ਸਨਮੁੱਖ ਰੱਖਦੇ ਹੋਏ ਉਹਨਾਂ ਨੂੰ ਅਲਿਮਕੋ ਤੋਂ ਨਕਲੀ ਅੰਗ ਅਤੇ ਸਹਾਇਕ ਉਪਕਰਨ ਟ੍ਰਾਈ ਸਾਈਕਲ, ਵੀਲ ਚੇਅਰ, ਖੂੰਡੀ, ਵਾਕਰ, ਬੈਸਾਖੀਆਂ, ਸੁਣਨ ਵਾਲੇ ਸਹਾਇਕ ਯੰਤਰ ਅਤੇ ਐਨਕਾ ਆਦਿ ਮੁਫਤ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮਾਜਿਕ ਸੁਰੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ 25.07.2022 ਤੋਂ 05.08.2022 ਤੱਕ 12 ਸਥਾਨਾ (ਪੇਂਡੂ ਅਤੇ ਸ਼ਹਿਰੀ) ਵਿਖੇ ਮੁਲੰਕਣ ਕੈਂਪ ਅਯੋਜਿਤ ਕੀਤੇ ਗਏ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਟਾਰੀ ਵਿਖੇ ਚਲ ਰਹੇ ਆਖਰੀ ਮੁਲੰਕਣ ਕੈਂਪ ਵਿੱਚ ਲਗਭਗ 200 ਲੋੜਵੰਦ ਵਿਅਕਤੀਆਂ ਦਾ ਮੁਲੰਕਣ ਕੀਤਾ ਗਿਆ ਹੈ।
              ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਲਗਭਗ 3000 ਲੋੜਵੰਦ ਦਿਵਿਆਗਜਨਾਂ ਅਤੇ ਬਜ਼ੁਰਗ ਨਾਗਰਿਕਾ ਦਾ ਮੁਲੰਕਣ ਕਰਦੇ ਰਜਿਸਟੇ੍ਰਸ਼ਨ ਰਸੀਦਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।ਉਹਨਾ ਦੀ ਜਰੂਰਤ ਅਨੁਸਾਰ ਉਨਾਂ ਨੂੰ ਲੋੜੀਂਦਾ ਲਾਭ (ਨਕਲੀ ਅੰਗ ਜਾ ਸਹਾਇਕ ਉਪਕਰਨ) ਮੁਫਤ ਮੁਹਈਆ ਕਰਵਾਉਣ ਲਈ ਇਹਨਾਂ ਸਥਾਨਾਂ ‘ਤੇ ਹੀ ਕੁੱਝ ਮਹੀਨਿਆ ਬਾਅਦ ਦੁਬਾਰਾ ਕੈਂਪ ਆਯੋਜਿਤ ਕੀਤੇ ਜਾਣਗੇ।
                    ਸਮਾਜਿਕ ਸੁਰੱਖਿਆ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਿਯਮਾਂ ਅਨੁਸਾਰ ਲੋੜਵੰਦ ਵਿਅਕਤੀਆਂ ਦੀ ਪੈਨਸ਼ਨ ਮਨਜ਼ੂਰ ਕੀਤੇ ਅਤੇ ਯੂ.ਡੀ.ਆਈ ਡੀ ਕਾਰਡ ਬਣਾ ਦਿੱਤੇ ਜਾਣਗੇ।ਜਿਹੜੇ ਦਿਵਿਆਗਜਨ ਅਤੇ ਬਜ਼ੁਰਗ ਨਾਗਰਿਕ ਕਿਸੇ ਕਾਰਨ ਕਰਕੇ ਇਹਨਾਂ ਕੈਂਪਾ ਵਿੱਚ ਸ਼ਾਮਿਲ ਹੋਣੋ ਰਹਿ ਗਏ ਹਨ ਉਹਨਾ ਲਈ ਦੁਬਾਰਾ ਅਲਿਮਕੋ ਦੇ ਸਹਿਯੋਗ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੈਂਪਾ ਦਾ ਅਯੋਜਨ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …