ਸੰਗਰੂਰ, 7 ਅਗਸਤ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀ ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਸੇਵਾ) ਦੇ ਸਰਗਰਮ ਆਗੂ ਸੁਰਿੰਦਰ ਸਿੰਘ ਸੈਣੀ ਦੇ ਅਚਾਨਕ ਦੇਹਾਂਤ ਤੇ ਵੱਖ-ਵੱਖ ਜਥੇਬੰਦੀਆਂ ਨੇ ਗਹਿਰੇ ਦੁੱਖ ਦਾ ਪ੍ਗਟਾਵਾ ਕੀਤਾ ਹੈ।ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਜੁਝਾਰ ਲੌਂਗੋਵਾਲ, ਸਕੱਤਰ ਜਗਦੀਸ਼ ਚੰਦ ਨੇ ਜਾਰੀ ਪੈ੍ਰਸ ਬਿਆਨ ‘ਚ ਕਿਹਾ ਹੈ ਕਿ ਸੁਰਿੰਦਰ ਸੈਣੀ ਯੂ.ਡੀ.ਸੀ ਨੂੰ ਆਪਣੇ ਕਿੱਤੇ ਵਿੱਚ ਕਮਾਲ ਦੀ ਮੁਹਾਰਤ ਸੀ।ਉਨ੍ਹਾਂ ਦੇ ਦੇਹਾਂਤ ਨਾਲ ਜਿਥੇ ਸੰਸਥਾ ਇਕ ਸਮਰੱਥ ਵਕੀਲ ਦੇ ਪੱਧਰ ਦੀ ਮੁਹਾਰਤ ਰੱਖਣ ਵਾਲੇ ਕਾਬਲ ਕਰਮਚਾਰੀ ਦੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ, ਉਥੇ ਜਥੇਬੰਦੀ ਨੂੰ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਨਿਡਰਤਾ ਨਾਲ ਅਵਾਜ਼ ਉਠਾਉਣ ਵਾਲੇ ਆਗੂ ਦੀ ਘਾਟ ਹਮੇਸ਼ਾਂ ਲਈ ਰੜਕਦੀ ਰਹੇਗੀ।ਯੂਨੀਅਨ ਦੇ ਉਪ ਪ੍ਰਧਾਨ ਅਮਰਜੀਤ ਧਾਲੀਵਾਲ, ਜੁਆਇੰਟ ਸਕੱਤਰ ਨਵਦੀਪ ਗਰਗ, ਖਜਾਨਚੀ ਰਾਮ ਕਰਨ ਤੋ ਇਲਾਵਾ ਮੁਲਾਜ਼ਮ ਆਗੂ ਗੁਰਜੀਤ ਸਿੰਘ, ਕੁਲਵੀਰ ਸਿੰਘ, ਦਵਿੰਦਰ ਸਿੰਘ ਸੈਣੀ, ਹੁਸ਼ਿਆਰ ਸਿੰਘ, ਦਵਿੰਦਰ ਦੁੱਲਾ ਹਾਜ਼ਰ ਸਨ।
ਭਰਾਤਰੀ ਜਥੇਬੰਦੀਆਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਬਲਵੀਰ ਚੰਦ ਲੌਂਗੋਵਾਲ ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ, ਪੱਤਰਕਾਰ ਗੁਰਪ੍ਰੀਤ ਖਾਲਸਾ, ਸਲਾਈਟ ਇੰਪਲਾਈਜ਼ ਦੇ ਅਮਰੀਕ ਸਿੰਘ, ਦੇਸ਼ ਭਗਤ ਯਾਦਗਾਰ ਦੇ ਅਨਿਲ ਕੁਮਾਰ, ਸ਼ਹੀਦ ਭਗਤ ਸਿੰਘ ਲਾਇਬਰੇਰੀ ਦੇ ਬੀਰਬਲ ਸਿੰਘ, ਤਰਕਸ਼ੀਲ ਸੁਸਾਇਟੀ ਲੌਂਗੋਵਾਲ ਦੇ ਕਮਲਜੀਤ ਵਿੱਕੀ ਨੇ ਵੀ ਮੁਲਾਜ਼ਮ ਆਗੂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …