ਧਾਰਮਿਕ ਦੀਵਾਨ ਦੀ ਜਗ੍ਹਾ ‘ਤੇ ਪੁਲਿਸ ਪ੍ਰਸ਼ਾਸ਼ਨ ਦਾ ਕਬਜ਼ਾ
ਬਠਿੰਡਾ, 4 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਕੋਟਸ਼ਮੀਰ ਦੀਆਂ ਸੰਗਤਾਂ ਦੀ ਪੁਰਜੋਰ ਮੰਗ ਦੇ ਕਾਰਨ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮਾਂ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਮੈਂਬਰਾਂ ਵੱਲੋਂ ਪਿੰਡ ਕੋਟਸ਼ਮੀਰ ਦੇ ਬੱਸ ਅੱਡੇ ਕੋਲ ਪਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਸਾਬਕਾ ਸਰਪੰਚ ਦੀ ਪ੍ਰਾਈਵੇਟ ਜਮੀਨ ਤੇ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਗੁਰਮਤਿ ਸਮਾਗਮ, ਕਥਾ ਕੀਰਤਨ ਦਰਬਾਰ ਅਤੇ ਅੰਮ੍ਰਿਤ ਸੰਚਾਰ ਧਾਰਮਿਕ ਦੀਵਾਨ ਕਰਵਾਏ ਜਾਣੇ ਸਨ ‘ਤੇ ਅੱਜ 5 ਦਸੰਬਰ ਤੋਂ 6 ਅਤੇ 7 ਦਸੰਬਰ ਤਿੰਨ ਦਿਨਾਂ ਦੇ ਹੋਣ ਦੀ ਪੁਲਿਸ ਪ੍ਰਸ਼ਾਸ਼ਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਭੇਟ ਚੜ੍ਹਦਾ ਨਜ਼ਰ ਆ ਰਿਹਾ ਹੈ, ਕਿਉਕਿ ਖ਼ਬਰ ਲਿਖਣ ਤੱਕ ਜਿਲ੍ਹਾ ਪ੍ਰਸ਼ਾਸ਼ਨ ਨੇ ਸਮਾਗਮ ਕਰਵਾਉਣ ਦੀ ਇਜ਼ਾਜ਼ਤ ਨਹੀ ਦਿੱਤੀ ਅਤੇ ਏ.ਡੀ. ਸੀ ਵਲੋਂ ਐਸ ਡੀ ਐਮ ਅਤੇ ਐਸ ਡੀ ਐਮ ਵਲੋਂ ਡਿਪਟੀ ਪੁਲਿਸ ਨੂੰ ਇਜ਼ਾਜ਼ਤ ਲਈ ਅੱਗੇ ਤੋਰ ਦਿੱਤਾ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਹੈਡ ਕੁਆਟਰ ਗੁਰਦੁਆਰਾ ਜੰਡਾਲੀਸਰ ‘ਤੇ ਪੰਥਕ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਦੁਆਰਾ ਕਬਜਾ ਕਰਵਾਉਣ ਉਪਰੰਤ ਉਨ੍ਹਾਂ ਦੇ ਧਾਰਮਿਕ ਸਮਾਗਮਾਂ ਸੰਬੰਧੀ ਜਬਰਦਸਤ ਸਖ਼ਤੀ ਵਰਤਦਿਆਂ ਰੋਕ ਲਗਾ ਦਿੱਤੀ ਗਈ ਹੈ।ਅੱਜ ਵੀ ਜਿਲੇ ਡਿਪਟੀ ਕਮਿਸ਼ਨਰ ਬਸੰਤ ਗਰਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਮਾਗਮ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਵਲੋਂ ਅੱਗੇ ਜਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸਿੱਖ ਸੰਗਤਾਂ ਦੇ ਵਫ਼ਦ ਨੂੰ ਮਿਲਣ ਲਈ ਕਿਹਾ।ਸੰਗਤਾਂ ਨੇ ਕਿਹਾ ਕਿ ਮੁੱਠੀ ਭਰ ਲੋਕਾਂ ਦੇ ਕਹਿਣ ‘ਤੇ ਪੰਥਕ ਸਰਕਾਰ ਪਿੰਡ ਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਮੰਦਭਾਗੀ ਹੋ ਸਕਦੀ ਹੈ, ਜਦਕਿ ਪਿੰਡ ਵਾਸੀਆਂ ਵਲੋਂ ਕਿਹਾ ਗਿਆ ਕਿ ਉਹ ਲਿਖਤ ਵੀ ਦੇ ਸਕਦੇ ਹਨ ਕਿ ਅਜਿਹੀ ਕੋਈ ਕਾਰਵਾਈ ਜਾਂ ਬਿਆਨਬਾਜ਼ੀ ਨਹੀ ਹੋਵੇਗੀ, ਜਿਸ ਨਾਲ ਕਿਸੇ ਦੀ ਭਾਵਨਾਵਾਂ ਨੂੰ ਠੇਸ ਲੱਗੇ।
ਉਨ੍ਹਾ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਸਿੱਖ ਦੇ ਧਾਰਮਿਕ ਮਸਲਿਆ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਬੰਦ ਕੀਤੀ ਜਾਵੇ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਸਮਾਗਮ ਕਰਨ ਦੀ ਇਜਾਜਤ ਦਿੱਤੀ ਜਾਵੇ ਤਾਂ ਜੋ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਸਕੇ।ਇਸ ਸਮੇ ਕੋਟਸ਼ਮੀਰ ਨਿਵਾਸੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋ ਆਪਣੀ 2,3 ਏਕੜ ਜਮੀਨ ਵਿਚ ਧਾਰਮਿਕ ਸਮਾਗਮ ਸੰਬੰਧੀ ਆਪਣੀ ਜਮੀਨ ਵਿੱਚ ਤਿਆਰੀ ਕਰਵਾਈ ਜਾ ਰਹੀ ਸੀ ਤਾਂ ਇਸ ਦੌਰਾਨ ਹੀ ਡੀ ਐਸ ਪੀ ਜਸਪਾਲ ਸਿੰਘ ਦੁਆਰਾ ਮੌਕੇ ਤੇ ਪਹੁੰਚ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ ਗਿਆ।ਉਹਨਾਂ ਦੱਸਿਆ ਕਿ ਮੈ ਨਿੱਜੀ ਜਾਈਦਾਦ ਵਿੱਚ ਧਾਰਮਿਕ ਸਮਾਗਮ ਕਰਵਾ ਰਿਹਾ ਹਾਂ ਪ੍ਰੰਤੂ ਫਿਰ ਕੁੱਝ ਲੋਕ ਸਰਕਾਰ ਦੀ ਸ਼ਹਿ ਤੇ ਇਹਨਾਂ ਧਾਰਮਿਕ ਦੀਵਾਨਾਂ ਵਿੱਚ ਅੜਚਨ ਪੈਦਾ ਕਰ ਰਹੇ ਹਨ।ਧਾਰਮਿਕ ਦਿਵਾਨਾ ਦੇ ਰੋਕੇ ਜਾਣ ਸੰਬੰਧੀ ਜਦੋ ਡੀ ਐਸ ਪੀ ਦਿਹਾਤੀ ਜਸਪਾਲ ਸਿੰਘ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਕਿਸੇ ਸਮਾਗਮ ਸੰਬੰਧੀ ਪ੍ਰਸ਼ਾਸ਼ਨ ਤੋ ਇਜਾਜਤ ਲੈਣੀ ਜਰੂਰੀ ਹੈ, ਜੋ ਕਿ ਪ੍ਰਬੰਧਕਾਂ ਵੱਲੋ ਨਹੀ ਲਈ ਗਈ।ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਰਾੜ, ਪਰਮਜੀਤ ਸਿੰਘ, ਬਲਜੀਤ ਸਿੰਘ, ਉਗਰ ਸਿੰਘ, ਜਗਸੀਰ ਸਿੰਘ, ਗੁਰਜੰਟ ਸਿੰਘ ਮੈਂਬਰ ਬਲਾਕ ਸੰਮਤੀ, ਗੁਰਪਾਲ ਸਿੰਘ, ਰਜਿੰਦਰ ਸਿੰਘ, ਮਹਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਅੱਜ ਉਹ ਪਿੰਡ ਕੋਟਸ਼ਮੀਰ ਵਿਖੇ ਡੇਰਾ ਸੰਤ ਬਾਬਾ ਧਨੀਆ ਦਾਸ ਦੀ ਸਾਲਾਨਾ ਬਰਸੀ ਮੌਕੇ ਇਕ ਘੰਟਾ ਕੀਰਤਨ ਤੇ ਕਥਾ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ, ਇਸ ਸਮੇਂ ਮੌਜੂਦਾ ਸੰਤ ਕੇਸ਼ੋ ਰਾਮ ਵੀ ਸਨ।ਉਸ ਸਮੇਂ ਪਿੰਡ ਵਿਚ ਕੋਈ ਧਮਾਕਾ ਨਹੀ ਹੋਇਆ ਤਾਂ ਹੁਣ 5 ਦੇ ਧਾਰਮਿਕ ਸਮਾਗਮਾਂ ਵਿਚ ਕੀ ਹੋ ਜਾਵੇਗਾ।ਸੰਗਤਾਂ ਨਾਲ ਮਿਲ ਕੇ ਅਗਲੀ ਨੀਤੀ ਬਾਰੇ ਰੂਪ ਰੇਖਾ ਤਿਆਰ ਕੀਤੀ ਜਾਵੇ ਗਈ ਤਾਂ ਉਨ੍ਹਾਂ ਦੇ ਕਹਿਣ ਮੁਤਾਬਕ ਨਿੱਜੀ ਜਾਈਦਾਦ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਪ੍ਰਸਾਸਨ ਤੋ ਕਿਸੇ ਤਰਾਂ ਦੀ ਇਜਾਜਤ ਲੈਣ ਦੀ ਲੋੜ ਨਹੀ, ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਤੇ ਦਾਣਾ ਮੰਡੀਆ ਵਿੱਚ ਕਰਵਾਏ ਜਾਦੇ ਸਮਾਗਮ ਸਬੰਧੀ ਪ੍ਰਸ਼ਾਸ਼ਨ ਤੋ ਇਜਾਜਤ ਦੀ ਲੋੜ ਪੈਦੀ ਹੈ? ਇਹਨਾਂ ਧਾਰਮਿਕ ਦੀਵਾਨਾਂ ਤੋ ਲਗਾਈ ਰੋਕ ਕਾਰਨ ਸਿੱਖ ਜੱਥੇਬੰਦੀਆਂ ਤੇ ਸੰਗਤਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ।