Thursday, November 21, 2024

ਐਲ.ਆਈ.ਸੀ ਐਨ.ਜੈਡ.ਆਈ.ਏ ਯੂਨੀਅਨ ਵਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਗਮ ਦਾ ਆਯੋਜਿਤ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਐਲ.ਆਈ.ਸੀ ਡਵੀਜ਼ਨ ਅੰਮ੍ਰਿਤਸਰ ਦੀ ਐਨ.ਜੈਡ.ਆਈ.ਏ ਯੂਨੀਅਨ ਵਲੋਂ ਆਜ਼ਾਦੀ ਦੀ 75 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਗਮ ਪ੍ਰਧਾਨ ਰਣਜੀਤ ਰਾਏ ਦੀ ਪ੍ਰਧਾਨਗੀ ਹੇਠ ਸਥਾਨਕ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਯੂਨੀਅਨ ਆਗੂਆਂ ਤੇ ਕਰਮਚਾਰੀਆਂ ਨੇ ਹੱਥਾਂ ਵਿੱਚ ਤਿਰੰਗਾ ਝੰਡਾ ਲੈ ਕੇ ਦੇ ਜੰਗੇ ਆਜ਼ਾਦੀ ਦੌਰਾਨ ਕੁਰਬਾਨੀਆਂ ਦੇਣ ਅਤੇ ਤਸੀਹੇ ਝੱਲਣ ਵਾਲੇ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੈਕਟਰੀ ਸੁਨੀਲ ਕੁਮਾਰ ਨੇ ਕਿਹਾ ਕਿ ਅਨੇਕਾਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਗਈ ਅਜ਼ਾਦੀ ਦੀ ਰੱਖਿਆ ਲਈ ਸਾਨੂੰ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ।ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਜਿਥੇ ਮਹਾਤਮਾ ਗਾਂਧੀ ਨੇ ਅਹਿੰਸਾ ਦਾ ਸਬਕ ਦਿੱਤਾ, ਉਥੇ ਹਜ਼ਾਰਾਂ ਅਜ਼ਾਦੀ ਦੇ ਪ੍ਰਵਾਨਿਆਂ ਨੇ ਅੰਗ੍ਰੇਜ਼ਾਂ ਦਾ ਜ਼ੁਲਮ ਤੇ ਅੱਤਿਆਚਾਰ ਨੰਗੇ ਪਿੰਡੇ ‘ਤੇ ਹੰਢਾਇਆ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀਆਂ ਦੇ ਰੱਸੇ ਚੁੰਮੇ।ਉਨਾਂ ਭ੍ਰਿਸ਼ਟਾਚਾਰ ਖਿਲਾਫ ਦ੍ਰਿੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ।ਇਸ ਸਮੇਂ ਦੇਸ਼ ਭਗਤੀ ਨੂੰ ਦਰਸਾਉਂਦੇ ਤਿੰਨ ਰੰਗ ਕੇਸਰੀ, ਸਫੇਦ ਅਤੇ ਹਰੇ ਰੰਗ ਦੇ ਗੁਬਾਰੇ ਵੀ ਅਕਾਸ਼ ਵਿੱਚ ਉਡਾਏ ਗਏ।ਐਲ.ਆਈ.ਸੀ ਕਰਮਚਾਰੀਆਂ ਕ੍ਰਿਸ਼ਨ ਕੁਮਾਰ ਨੇ ਦੇਸ਼ ਭਗਤੀ ਦਾ ਗੀਤ ਅਤੇ ਉਤਮ ਕੁਮਾਰ ਨੇ ਸੰਗੀਤ ਪੇਸ਼ ਕੀਤਾ।
                ਸਮਾਗਮ ਵਿੱਚ ਯੂਨੀਅਨ ਆਗੂ ਰਾਜੇਸ਼ ਪਾਲ, ਵਿਨੋਦ ਕੁਮਾਰ ਤੇ ਗੁਰਮੇਜ਼ ਸਿੰਘ ਤੋਂ ਇਲਾਵਾ ਐਲ.ਆਈ.ਸੀ ਮਾਰਕੀਟਿੰਗ ਮੈਨੇਜਰ ਨਿਧੇ ਗੁਪਤਾ, ਅਕਾਊਂਟਸ ਮੈਨੇਜਰ ਡਾ. ਪਾਰਿਸ ਮਨੀ ਪਾਂਡੇ, ਸੇਲਜ਼ ਮੈਨੇਜਰ ਲਵ ਕੁਮਾਰ, ਬਰਾਚ ਮੈਨੇਜਰ ਪੀ ਐਂਡ ਜੀ.ਬੀ ਦਵਿੰਦਰ ਸਿੰਘ, ਯੂਨਿਟ-3 ਤੋਂ ਅਸਿਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ, ਡਿਵੈਲਪਮੈਂਟ ਅਫਸਰ ਪੰਕਜ਼ ਮਹਾਜਨ, ਏਜੰਟ ਪ੍ਰਦੀਪ ਸਿੰਘ, ਰਵਿੰਦਰ ਕੁਮਾਰ, ਜਸਬੀਰ ਸਿੰਘ, ਸੁਰਜੀਤ ਸਿੰਘ ਤੇ ਵਿਕਾਸ ਭੱਲਾ ਡਿਵੈਲਪਮੈਂਟ ਅਫਸਰ ਤੇ ਰਕੇਸ਼ ਕੁੰਦਰਾ, ਮੈਡਮ ਰਜਨੀ, ਮੈਡਮ ਮਨਦੀਪ ਕੌਰ, ਮੈਡਮ ਤਜਿੰਦਰ ਕੌਰ, ਮੈਡਮ ਨੀਰੂ ਤੇ ਮੈਡਮ ਇਸ਼ਿਤਾ ਆਦਿ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …