Friday, May 24, 2024

ਈਵੈਂਟ `ਇੰਡੀਆ ਰਾਇਜ਼ਿਗ ਟੈਲੇਂਟ` ਸੰਬੰਧੀ ਜਿਲ੍ਹਾ ਯੂਥ ਕਾਂਗਰਸ ਮਾਨਸਾ ਦੀ ਮੀਟਿੰਗ

ਭੀਖੀ, 14 ਅਗਸਤ (ਕਮਲ ਜ਼ਿੰਦਲ) – ਇੰਡੀਅਨ ਯੂਥ ਕਾਂਗਰਸ ਵਲੋਂ ਪਿਛਲੇ ਦਿਨੀਂ ਲਾਂਚ ਕੀਤੇ ਗਏ ਈਵੈਂਟ `ਇੰਡੀਆ ਰਾਇਜ਼ਿੰਗ ਟੈਲੇਂਟ` ਦੇ ਸੰਬੰਧ ਵਿੱਚ ਪਿੰਡ ਭੁਪਾਲ ਖੁਰਦ ਵਿਖੇ ਜਿਲ੍ਹਾ ਯੂਥ ਕਾਂਗਰਸ ਮਾਨਸਾ ਦੀ ਮੀਟਿੰਗ ਹੋਈ।ਜਿਸ ਵਿੱਚ ਪੰਜਾਬ ਯੂਥ ਕਾਂਗਰਸ ਦੇ ਬੁਲਾਰੇ ਅਤੇ ਕਲਚਰਲ ਸੈਲ ਦੇ ਚੇਅਰਮੈਨ ਵਿਸ਼ੇਸ਼ ਤੌਰ ‘ਤੇ ਪੁੱਜੇ।ਉਨਾਂ ਦੱਸਿਆ ਕਿ ਕੋਈ ਵੀ ਵਿਅਕਤੀ 18 ਸਾਲ ਤੋਂ 35 ਸਾਲ ਦੀ ਉਮਰ ਤੱਕ ਗਾਉਣ, ਰੈਪਿੰਗ, ਕਵਿਤਾ, ਸਟੈਂਡ ਅੱਪ ਕਾਮੇਡੀ, ਮਿਮਿਕਰੀ, ਇੰਸਟਾ ਰਲੀਜ਼, ਯੂ ਟਿਊਬ ਸ਼ਾਰਟਸ, ਨੁੱਕੜ ਨਾਟਕ ਦੀ ਇੱਕ ਮਿੰਟ ਦੀ ਵੀਡੀਓ 7706061313 ਨੰਬਰ ‘ਤੇ ਭੇਜ ਸਕਦਾ ਹੈ।ਇਸ ਮੁਕਾਬਲੇ ਦੇ ਪਹਿਲੇ, ਦੂਜੇ ਅਤੇ ਤੀਜ਼ੇ ਸਥਾਨ ‘ਤੇ ਆਉਣ ਵਾਲਿਆਂ ਨੂੰ ਕ੍ਰਮਵਾਰ ਇਨਾਮ 1 ਲੱਖ, 71 ਹਜ਼ਾਰ, 51 ਹਜ਼ਾਰ ਹੈ।ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਪੁਸ਼ਪਿੰਦਰਬੀਰ ਸਿੰਘ ਚਹਿਲ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ।
                          ਇਸ ਮੌਕੇ ਲਖਵਿੰਦਰ ਬੱਛੋਆਣਾ, ਡਾ. ਕੁਲਵਿੰਦਰ, ਲੱਖੀ ਬੋੜਾਵਾਲ, ਗੁਰਪ੍ਰੀਤ ਵਰੇ, ਮਲਕੀਤ ਅਕਲੀਆ, ਸੁਖਵਿੰਦਰ ਸਿੰਘ ਸ਼ੰਮੀ, ਬਲਰਾਜ ਬਾਂਸਲ ਆਦਿ ਹਾਜ਼ਰ ਸਨ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …