Friday, August 1, 2025
Breaking News

ਸੀਨੀਅਰ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਨੇ ਘਰ-ਘਰ ਵੰਡ ਝੰਡੇ

ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਸੀਨੀਅਰ ਭਾਜਪਾ ਆਗੂ ਡਾ: ਜਗਮੋਹਨ ਸਿੰਘ ਰਾਜੂ ਆਈ.ਏ.ਐਸ (ਰਿਟ.) ਨੇ ਹਰ ਘਰ ਤਿਰੰਗਾ ਲਹਿਰ ਦੀ ਸ਼ੁਰੂਆਤ ਘਰ-ਘਰ ਝੰਡੇ ਵੰਡ ਕੇ ਕਰਵਾਈ।ਇਸ ਦੌਰਾਨ ਅੰਮ੍ਰਿਤਸਰ ਦੀਆ ਵੱਖ ਵੱਖ ਥਾਵਾਂ ਜਿਵੇਂ ਕਿ ਪ੍ਰਤਾਪ ਨਗਰ, ਈਸਟ ਮੋਹਨ ਨਗਰ, ਅਜੀਤ ਨਗਰ, ਪ੍ਰਤਾਪ ਐਵਨਿਊ, ਨਿਊ ਅੰਮ੍ਰਿਤਸਰ, ਪੰਜ ਪੀਰ, ਸ਼ਿਵਾਲਾ ਭਾਈਆਂ, ਤਿਲਕ ਨਗਰ ਆਦਿ ਵਿਖੇ ਜਾ ਕੇ ਉਹਨਾਂ ਟੀਮ ਸਮੇਤ ਲਗਭਗ 1000 ਝੰਡੇ ਵੰਡੇ।ਪਾਰਕ ਐਵਨਿਊ ਵਿਖੇ ਮੌਜ਼ੂਦਾ ਵਿਧਾਇਕਾ ਜੀਵਨ ਜੋਤ ਕੌਰ ਦੀ ਗਲੀ ਵਿੱਚ ਡਾ. ਜਗਮੋਹਨ ਸਿੰਘ ਰਾਜੂ ਨੇ ਖੁਦ ਜਾ ਕੇ ਝੰਡੇ ਲਗਾਏ ਅਤੇ ਖ਼ਾਸ ਕਰਕੇ ਵਿਧਾਇਕਾ ਦੇ ਘਰ ਬਾਹਰ ਸਾਈਨ ਬੋਰਡ ‘ਤੇ ਵੀ ਝੰਡਾ ਲਗਾਇਆ।ਉਨਾਂ ਕਿਹਾ ਕਿ ਹਰ ਘਰ ਤਿਰੰਗਾ ਲਹਿਰ ਦੀ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਵਾਸੀਆਂ ‘ਚ ਏਕਤਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦੇਂਦੀ ਹੈ ਅਤੇ ਇਹ ਉਹਨਾਂ ਦਾ ਨਿੱਜੀ ਮਿਸ਼ਨ ਹੈ ਕਿ ਉਹਨਾਂ ਦੇ ਹਲਕੇ ਦੇ ਸਾਰੇ ਘਰਾਂ ਵਿੱਚ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕਰਨਾ ਯਕੀਨੀ ਬਣਾਇਆ ਜਾਵੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …