ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟ ਵਲੋਂ ਵਾਰਡ ਨੰਬਰ 53 ਦੇ ਇਲਾਕਾ ਰਾਣੀ-ਕਾ-ਬਾਗ, ਤ੍ਰਿਕੋਨੀ ਪਾਰਕ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੇ ਨਾਲ ਨੀਤੂ ਟਾਂਗਰੀ ਕੌਂਸਲਰ, ਸੰਜੀਵ ਟਾਂਗਰੀ, ਪ੍ਰਸ਼ੋਤਮ ਲਾਲ ਹਾਂਡਾ, ਸੰਜੀਵ ਨਈਅਰ, ਵਜ਼ੀਰ ਚੰਦ ਘੁੱਲੇਸ਼ਾਹ, ਸੁਰਿੰਦਰ ਗਿੱਲ, ਮਨਮੋਹਨ ਚੌਹਾਨ, ਦਲੀਪ ਪੂਰੀ, ਸਕੱਤਰ ਵਿਸ਼ਾਲ ਵਧਾਵਨ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਮੇਅਰ ਕਰਮਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਲਾਕਾ ਕੌਸਲਰ ਦੇ ਪੁਰਜ਼ੋਰ ਮੰਗ ‘ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਅੱਜ ਟਿਊਬਵੈਲ ਸ਼ੁਰੂ ਕੀਤਾ ਗਿਆ ਹੈ।ਜਿਸ ਨਾਲ ਕਿ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਹੋਵੇਗੀ।ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਤੇ ਅੱਜ ਦੇ ਯੁੱਗ ਦੀ ਲੋੜ ਹੈ ਕਿ ਪਾਣੀ ਦੀ ਦੁਰਵਰਤੋ ਨਾ ਹੋਣ ਦਿੱਤੀ ਜਾਵੇ ਅਤੇ ਸਾਨੂੰ ਇਸ ਦੇ ਸਾਂਭ-ਸੰਭਾਲ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ ਜੋਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ।
ਮੇਅਰ ਨੇ ਸਾਰੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਫਿਰ ਪੈਰ ਪਸਾਰ ਰਿਹਾ ਹੈ।ਜਿਸ ਦੀ ਰੋਕਥਾਮ ਲਈ ਸਾਨੂੰ ਲੋੜੀਂਦੇ ਉਪਰਾਲੇ ਜਿਵੇਂ ਸਮਾਜਿਕ ਦੂਰੀ ਬਣਾ ਕੇ ਰੱਖਣ, ਸਮੇਂ-ਸਮੇਂ ਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਘਰ ਵਿੱਚ ਵਿਸ਼ੇਸ਼ਕਰ ਬੱਚਿਆਂ ਅਤੇ ਬਜ਼ੁੱਰਗਾਂ ਦਾ ਧਿਆਨ ਰੱਖਣ, ਆਲਾ-ਦੁਆਲਾ ਸਾਫ਼ ਰੱਖਣ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …