Saturday, December 21, 2024

ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇ

ਮੇਅਰ ਦੀਆਂ ਐਮ.ਟੀ.ਪੀ ਵਿਭਾਗ ਨੂੰ ਸਖ਼ਤ ਹਦਾਇਤਾਂ

ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਅਤੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਮੀਟਿੰਗ ਲਈ ਗਈ।ਮੀਟਿੰਗ ਵਿਚ ਐਮ.ਟੀ.ਪੀ, ਏ.ਟੀ.ਪੀ, ਬਿਲਡਿੰਗ ਇੰਸਪੈਕਟਰ ਤੇ ਡਰਾਫਟਸਮੈਨ ਆਦਿ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿਚ ਪੈਂਦੇ ਇਲਾਕਿਆਂ ਵਿੱਚ ਚੱਲ ਰਹੀਆਂ ਉਸਾਰੀਆਂ ਬਾਰੇ ਜਾਣਕਾਰੀ ਲਈ ਗਈ।ਮੇਅਰ ਕਰਮਜੀਤ ਸਿੰਘ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਮੌਜ਼ੂਦ ਬਿਲਡਿੰਗ ਸਟਾਫ਼ ਨੂੰ ਕਿਹਾ ਕਿ ਰੋਜ਼ਾਨਾ ਅਖਬਾਰਾਂ ਵਿੱਚ ਨਜਾਇਜ਼ ਉਸਾਰੀਆਂ ਬਾਰੇ ਖਬਰਾਂ ਛਪਦੀਆਂ ਰਹਿੰਦੀਆਂ ਹਨ ਅਤੇ ਸ਼ਿਕਾਇਤਾਂ ਵੀ ਬੜੀਆਂ ਆ ਰਹੀਆਂ ਹਨ।ਪਰ ਵਿਭਾਗ ਵਲੋਂ ਇਨ੍ਹਾਂ ਨਜਾਇਜ਼ ਉਸਾਰੀਆਂ ਵਿਰੁੱਧ ਕਾਨੂੰਨ ਅਨੂਸਾਰ ਬਣਦੀ ਕਾਰਵਾਈ ਕਰਨ ਲਈ ਕੋਈ ਢੁੱਕਵੇਂ ਉਪਰਾਲੇ ਨਹੀਂ ਕੀਤੇ ਜਾ ਰਹੇ।ਮੇਅਰ ਨੇ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਨਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਤੁਰੰਤ ਵਿਉਂਤਬੰਧੀ ਕੀਤੀ ਜਾਵੇ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਉਹਨਾਂ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਨਜਾਇਜ਼ ਉਸਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਹਨਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕੋਈ ਵੀ ਉਸਾਰੀ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਨਕਸ਼ੇ ਅਨੁਸਾਰ ਉਸਾਰੀਆਂ ਹੋਣਗੀਆਂ ਨਗਰ ਨਿਗਮ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਤਾਂ।ਇਸ ਤੋਂ ਇਲਾਵਾ ਮੇਅਰ ਨੇ ਹਦਾਇਤ ਕੀਤੀ ਗਈ ਕਿ ਐਮ.ਟੀ.ਪੀ ਵਿਭਾਗ ਦਾ ਸਾਰਾ ਕੰਮ ਆਨਲਾਈਨ ਹੋ ਚੁੱਕਾ ਹੈ।ਇਸ ਲਈ ਸ਼ਹਿਰਵਾਸੀਆਂ ਦੀਆਂ ਜਿਨ੍ਹੀਆਂ ਵੀ ਆਨਲਾਈਨ ਸ਼ਿਕਾਇਤਾਂ ਜਾਂ ਐਨ.ੳ.ਸੀ/ਨਕਸ਼ਾ/ਸੀ.ਐਲ.ਯੂ ਨਾਲ ਸਬੰਧਤ ਜੋ ਐਪਲੀਕੇਸ਼ਨਾਂ ਲੰਬਿਤ ਹਨ, ਉਹਨਾ ਨੂੰ ਬਿਨਾਂ ਕਿਸੇ ਦੇਰੀ ਦੇ ਸਮੇਂ ਸੀਮਾ ‘ਚ ਰਹਿ ਕੇ ਕਾਨੂੰਨ ਅਨੁਸਾਰ ਤੁਰੰਤ ਪ੍ਰਭਾਵ ਨਾਲ ਕਲੀਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲੇਗੀ।ਪਾਰਦਰਸ਼ੀ ਪ੍ਰਸ਼ਾਸਨ ਮਿਲੇਗਾ ਅਤੇ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਨਿਗਮ ਦੇ ਅਕਸ ਵਿਚ ਸੁਧਾਰ ਹੋਵੇਗਾ।
                 ਇਸ ਮੀਟਿੰਗ ਵਿਚ ਐਮ.ਟੀ.ਪੀ ਮਿਹਰਬਾਨ ਸਿੰਘ, ਏ.ਟੀ.ਪੀ ਪਰਮਜੀਤ ਦੱਤਾ, ਵਜ਼ੀਰ ਰਾਜ, ਪ੍ਰਦੀਪ ਸਹਿਗਲ, ਅਰੁਣ ਕੁਮਾਰ ਖੰਨਾ, ਬਿਲਡਿੰਗ ਇੰਸਪੈਕਟਰ ਰੋਹਿਨੀ, ਹਰਪ੍ਰੀਤ ਕੌਰ, ਅੰਗਦ ਸਿੰਘ, ਨਿਰਮਲਜੀਤ ਵਰਮਾ, ਧੀਰਜ਼ ਕੁਮਾਰ, ਵਿਸ਼ਾਲ ਰਾਮਪਾਲ, ਡਰਾਫ਼ਟਸਮੈਨ ਦਿਨੇਸ਼ ਕੁਮਾਰ, ਨਵਦੀਪ ਆਦਿ ਮੂਜ਼ੂਦ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …