Saturday, December 21, 2024

ਅਧਿਆਪਕ/ਮੁੱਖ ਅਧਿਆਪਕ ਟ੍ਰੇਨਿੰਗ ਐਨ.ਈ.ਪੀ 2020 ਵਰਕਸ਼ਾਪ ਦਾ ਉਦਘਾਟਨ

ਭੀਖੀ, 16 ਅਗਸਤ (ਕਮਲ ਜ਼ਿੰਦਲ) – ਸਰਵਹਿੱਤਕਾਰੀ ਸਿੱਖਿਆ ਸੰਮਤੀ ਪੰਜਾਬ ਵੱੋਂ ਆਯੋਜਿਤ ਅਲੱਗ-ਅਲੱਗ ਵਰਕਸ਼ਾਪਾਂ ਵਿਚੋਂ ਇੱਕ ਵਰਕਸ਼ਾਪ ਅਧਿਆਪਕ/ਮੁੱਖ ਅਧਿਆਪਕ ਟ੍ਰੇਨਿੰਗ ਐਨ.ਈ.ਪੀ 2020 ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ‘ਚ 15 ਤੋਂ ਚੱਲ ਰਹੀ ਹੈ।ਵਰਕਸ਼ਾਪ ਵਿੱਚ ਪੂਰੇ ਪੰਜਾਬ ਦੇ ਵਿੱਦਿਆ ਭਾਰਤੀ ਸਕੂਲਾਂ ਵਿਚੋਂ ਲਗਭਗ 7 ਅਧਿਆਪਕ ਅਤੇ 5 ਮੁੱਖ ਅਧਿਆਪਕ ਭਾਗ ਲੈ ਰਹੇ ਹਨ।ਵਰਕਸ਼ਾਪ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਵਲੋਂ 15 ਅਗਸਤ ਨੂੰ ਕੀਤਾ ਗਿਆ।ਜਿਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਅੰਮ੍ਰਿਤ ਲਾਲ, ਜਿਲ੍ਹਾ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ ਜਿੰਦਲ, ਸਕੂਲ ਅਤੇ ਜ਼ਿਲ੍ਹਾ ਸੰਮਤੀ ਦੇ ਉਪ-ਪ੍ਰਧਾਨ ਪਰਸ਼ੋਤਮ ਗਰਗ ਵੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ।ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਸੂਬਾ ਟ੍ਰੇਨਿੰਗ ਪ੍ਰਮੁੱਖ ਵਿਕਰਮ ਸਮਿਆਲ ਮੌਜ਼ੂਦ ਰਹੇ।
               ਇਸ ਵਰਕਸ਼ਾਪ ਵਿੱਚ ਐਨ.ਈ.ਪੀ 2020 ਦੇ ਅਲੱਗ-ਅਲੱਗ ਵਿਸ਼ੇ ਜਿਵੇਂ ਮਲਟੀਡਿਸਪਲਨਰੀ ਅਤੇ ਇੰਟਰਡਿਸਪਲਨਰੀ ਅਪਰੋਚ, ਹਮਾਰੀ ਪ੍ਰਥਮਿਕਤਾਵਾਂ, ਵਾਤਾਵਰਨ ਸਾਂਭ ਸੰਭਾਲ, ਪਰਿਵਾਰ ਪ੍ਰਬੋਧਨ, ਸਮਾਜਿਕ ਸਮਰਸਤਾ, ਪੰਚਪਦੀ ਸਿੱਖਿਆ ਪੱਧਤੀ, ਆਰਟ ਇੰਟੀਗ੍ਰੇਟ ਲਰਨਿੰਗ, ਵੈਲਯੂ ਬੇਸਡ ਐਜੂਕੇਸ਼ਨ, ਸਿੱਖਿਆ ਇੱਕ ਸਾਧਨਾ ਜਿਹੇ ਵਿਸ਼ਿਆਂ ਅਤੇ ਡਾ. ਗਗਨਦੀਪ ਪਰਾਸ਼ਰ ਸੂਨਾ ਸਿੱਖਿਆ ਪ੍ਰਮੁੱਖ, ਜਗਦੀਪ ਪਟਿਆਲ ਉਤਰ ਖੇਤਰ ਵਿਗਿਆਨ ਵਿਸ਼ਾ ਪ੍ਰਮੁੱਖ ਨੇ ਵਿਸਤਾਰ ਪੂਰਵਕ ਚਰਚਾ ਕੀਤੀ।ਵਰਕਸ਼ਾਪ ਦੀ ਸਮਾਪਤੀ 18 ਅਗਸਤ 2022 ਨੂੰ ਹੋਵੇਗੀ।ਇਸ ਦੌਰਾਨ ਵਿੱਦਿਆ ਭਾਰਤੀ ਉਤਰ ਖੇਤਰ ਦੇ ਸੰਗਠਨ ਮੰਤਰੀ ਵਿਜੇ ਨੱਢਾ, ਵਿੱਦਿਆ ਭਾਰਤੀ ਮਾਨਸਾ ਵਿਭਾਗ ਦੇ ਸਿੱਖਿਆ ਪ੍ਰਭਾਰੀ ਡਾ. ਅਨੰਦ ਬਾਂਸਲ ਅਤੇ ਵਿੱਦਿਆ ਭਾਰਤੀ ਉਤਰ ਖੇਤਰ ਦੇ ਸਿੱਖਿਆ ਪ੍ਰਮੱ੍ਰਖ ਪ੍ਰੇਮ ਸਿੰਘ ਖਿਮਟਾ ਦੁਆਰਾ ਵੀ ਮਾਰਗਦਰਸ਼ਨ ਕੀਤਾ ਜਾਵੇਗਾ।ਵਰਕਸ਼ਾਪ ਦੇ ਕੁੱਝ ਸਮੇਂ ਵਿੱਚ ਸਕੂਲ ਦੀ ਕਾਰਜ਼ਪ੍ਰਣਾਲੀ ਬਾਰੇ ਵੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …