Wednesday, April 24, 2024

‘ਗੁਰੂ ਤੇਗ ਬਹਾਦਰ ਸਾਹਿਬ – ਜੀਵਨ, ਬਾਣੀ ਤੇ ਵਿਚਾਰਧਾਰਾ’ ਵਿਸ਼ੇ ’ਤੇ ਸੈਮੀਨਾਰ

ਗੁਰੂ ਸਾਹਿਬ ਦੀ ਸ਼ਹਾਦਤ ਵਿਸ਼ਵ ਇਤਿਹਾਸ ’ਚ ਵਿਲੱਖਣ – ਮਾਹਿਰ

ਅੰਮ੍ਰਿਤਸਰ, 18 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੁਮੈਨ ਵਿਖੇ ‘ਗੁਰੂ ਤੇਗ ਬਹਾਦਰ ਸਾਹਿਬ : ਜੀਵਨ, ਬਾਣੀ ਤੇ ਵਿਚਾਰਧਾਰਾ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ’ਚ ਹਰਿਆਣਾ ਪੰਜਾਬੀ ਸਾਹਿਤ ਆਦਮੀ ਪੰਚਕੂਲਾ (ਹਰਿਆਣਾ) ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਇਸ ਸੈਮੀਨਾਰ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਅਤੇ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਪਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
                    ਡਾ. ਸਰਬਜਿੰਦਰ ਸਿੰਘ ਡੀਨ ਹਿਊਮੈਨੀਟੀਜ਼ ਅਤੇ ਧਰਮ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇ ’ਤੇ ਅਧਾਰਿਤ ਕੁੰਜ਼ੀਵਤ ਭਾਸ਼ਣ ਦਿੱਤਾ। ਉਨ੍ਹਾਂ ਸਿੱਖ ਧਰਮ ’ਚ ਸ਼ਹਾਦਤ ਦੇ ਫ਼ਲਸਫ਼ੇ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੇਕਰ ਸਿੱਖ ਧਰਮ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਸੰਸਾਰ ਭਰ ’ਚ ਕੋਈ ਅਜਿਹਾ ਕੁਰਬਾਨੀਆਂ ਦੇਣ ਵਾਲਾ ਧਰਮ ਨਹੀਂ ਮਿਲਦਾ ਹੈ, ਜੋ ਮਜ਼ਲੂਮਾਂ, ਧਰਮ ਅਤੇ ਸੱਚਾਈ ਖਾਤਿਰ ਹਮੇਸ਼ਾਂ ਕੁਰਬਾਨ ਹੁੰਦਾ ਆਇਆ ਹੈ।
ਛੀਨਾ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਧਰਮ ਸਭ ਤੋਂ ਬਾਅਦ ’ਚ ਹੋਂਦ ’ਚ ਆਇਆ ਜੋ ਕਿ ਆਪਣੇ ਆਪ ’ਚ ਦਿਲਚਸਪ ਤੇ ਵਿਲੱਖਣ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸੰਤਾਂ, ਭਗਤਾਂ ਦੀ ਬਾਣੀ ਦਰਜ਼ ਹੈ ਜੋ ਕਿ ਧਰਮ ਨੂੰ ਸਰਵ ਪ੍ਰਵਾਨਿਤ ਦਰਸਾਉਂਦੀ ਹੈ।
                ਗੁਰਪਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਅਦਭੁੱਤ ਅਤੇ ਲਾਸਾਨੀ ਹੈ।ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ ਜੀਵਨ ’ਚ ਦਿੱਲੀ, ਹਰਿਆਣਾ ਅਤੇ ਪੰਜਾਬ ਸ਼ਾਮਿਲ ਹੈ।ਗੁਰਵਿੰਦਰ ਸਿੰਘ ਧਮੀਜਾ ਡਿਪਟੀ ਚੇਅਰਮੈਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਨੇ ਵੀ ਵਿਚਾਰ ਰੱਖੇ ਪ੍ਰਧਾਨਗੀ ਭਾਸ਼ਣ ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ (ਲੜਕੇ) ਅਤੇ ਕਾਲਜ ਪੰਜਾਬੀ ਵਿਭਾਗ ਦੀ ਮੁੱਖੀ ਰਵਿੰਦਰ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸਭਨਾਂ ਦ ਸ਼ਲਾਘਾ ਦਾ ਧੰਨਵਾਦ ਕੀਤਾ ।
                ਪਹਿਲੇ ਸੈਸ਼ਨ ’ਚ ਡਾ. ਮਨਜਿੰਦਰ ਸਿੰਘ ਐਸੋਸੀਏਟ ਪੋਫੈਸਰ ਅਤੇ ਮੁੱਖੀ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੂਜੇ ਅਕਾਦਮਿਕ ਸੈਸ਼ਨ ’ਚ ਡਾ. ਮੁਹੱਬਤ ਸਿੰਘ ਅਸਿਸਟੈਂਟ ਪ੍ਰੋਫੈਸਰ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਧਾਨਗੀ ਕੀਤੀ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …