Thursday, May 29, 2025
Breaking News

ਖਾਲਸਾ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਔਰਤਾਂ ਦੀ ਸੁੰਦਰਤਾ ਵਧਾਉਣ ’ਚ ਪਹਿਰਾਵੇ ਤੇ ਗਹਿਣਿਆਂ ਤੋਂ ਵੱਡਾ ਆਤਮ ਵਿਸ਼ਵਾਸ਼ – ਅਸਿਸਟੈਂਟ ਕਮਿਸ਼ਨਰ

ਅੰਮ੍ਰਿਤਸਰ, 18 ਅਗਸਤ (ਖੁਰਮਣੀਆਂ) – ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜ਼ ਤੇ ਪੁਰਾਤਨ ਵਿਰਸੇ ਨਾਲ ਜੋੜਣ ਦੇ ਮਕਸਦ ਤਹਿਤ ਖਾਲਸਾ ਕਾਲਜ ਵਿਖੇ ਲੜਕੀਆਂ ਦੇ ਹੋਸਟਲ ’ਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਗਰਾਮ ’ਚ ਅਸਿਸਟੈਂਟ ਕਮਿਸ਼ਨਰ ਸ੍ਰੀਮਤੀ ਗੁਰਸਿਮਰਨਜੀਤ ਕੌਰ (ਪੀ.ਸੀ.ਐਸ) ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰੀਬਨ ਕੱਟ ਕੇ ਮੇਲੇ ਦਾ ਅਗਾਜ਼ ਕੀਤਾ।
                  ਆਪਣੇ ਸੰਬਧਨ ‘ਚ ਉਨਾਂ ਕਿਹਾ ਕਿ ਔਰਤਾਂ ਦੀ ਸੁੰਦਰਤਾ ਵਧਾਉਣ ’ਚ ਪਹਿਰਾਵੇ ਅਤੇ ਗਹਿਣਿਆਂ ਤੋਂ ਵੱਡਾ ਰੋਲ ਉਸ ਦਾ ਆਤਮ ਵਿਸ਼ਵਾਸ਼ ਹੈ ਔਰਤਾਂ, ਧੀਆਂ ’ਚ ਆਤਮ ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ।ਕਾਲਜ ਦੇ ਪ੍ਰੋ: ਭੁਪਿੰਦਰ ਸਿੰਘ ਜੌਲੀ ਅਤੇ ਚੀਫ਼ ਵਾਰਡਨ ਪ੍ਰੋ: ਸੁਪਨਿੰਦਰ ਕੌਰ ਵਲੋਂ ਆਯੋਜਿਤ ਕੀਤੇ ਇਸ ਮੇਲੇ ’ਚ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਉਥੇ ਫ਼ੈਕਲਟੀ ਮੈਂਬਰਾਂ ਦੁਆਰਾ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਬੋਲੀਆਂ ਪਾਈਆਂ ਅਤੇ ਸਾਉਣ ਮਹੀਨੇ ਦੀ ਖੁਸ਼ੀ ਸਾਂਝੀ ਕੀਤੀ ਗਈ।ਮੇਲੇ ਦੌਰਾਨ ਮਹਿੰਦੀ, ਪੰਜਾਬੀ ਪਹਿਾਰਾਵਾ, ਸੰਗੀਤਕ ਤੇ ਸੱੱਭਿਆਚਾਰਕ ਪੇਸ਼ਕਾਰੀਆਂ, ਪੰਘੂੜੇ, ਪੀਂਘਾਂ, ਚੂੜੀਆਂ, ਖਾਣ ਪੀਣ ਦੇ ਸਟਾਲ, ਖੀਰ-ਪੂੜੇ, ਮਿਸ ਪੰਜਾਬਣ ਮੁਕਾਬਲੇ, ਲੋਕ ਨਾਚ, ਗਿੱਧਾ ਤੇ ਝੂਮਰ ਵਿਸ਼ੇਸ਼ ਖਿੱੱਚ ਦਾ ਕੇਂਦਰ ਰਿਹਾ।
                    ਪ੍ਰਿੰ: ਡਾ. ਮਹਿਲ ਸਿੰਘ ਨੇ ਧਰਮ ਪਤਨੀ ਡਾ. ਰਮਿੰਦਰ ਕੌਰ ਅਤੇ ਹੋਰਨਾਂ ਸਟਾਫ਼ ਨਾਲ ਮਿਲ ਕੇ ਅਸਿਸਟੈਂਟ ਕਮਿਸ਼ਨਰ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਇਸ ਉਪਰੰਤ ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਡਾ. ਰਮਿੰਦਰ ਕੌਰ, ਪ੍ਰੋ: ਸੁਪਨਿੰਦਰ ਕੌਰ ਅਤੇ ਵਿਦਿਆਰਥਣਾਂ ਨਾਲ ਮਿਲ ਕੇ ਗਿੱਧਾ ਅਤੇ ਬੋਲੀਆਂ ਵੀ ਪਾਈਆਂ।
                    ਸ੍ਰੀਮਤੀ ਗੁਰਸਿਮਰਨਜੀਤ ਕੌਰ ਨੇ ਡਾ. ਰਮਿੰਦਰ ਕੌਰ ਨੇ ਕਰਵਾਏ ਗਏ ਮੁਕਾਬਲਿਆਂ ’ਚ ਮੜਕਵੀ ਤੋਰ ’ਚ ਬੀ.ਐਸ.ਸੀ ਐਗਰੀਕਲਚਰ 5ਵਾਂ ਸਮੈਸਟਰ ਦੀ ਮਨਜੋਤ ਕੌਰ, ਮਜਾਜ਼ਣ ’ਚ ਬੀ.ਐਸ.ਸੀ ਐਗਰੀਕਲਚਰ 3ਵਾਂ ਸਮੈਸਟਰ ਦੀ ਜੈਸਮੀਨ ਕੌਰ, ਪੰਜਾਬੀ ਪਹਿਰਾਵਾ ’ਚ ਬੀ.ਐਸ.ਸੀ ਐਗਰੀਕਲਚਰ 5ਵਾਂ ਸਮੈਸਟਰ ਦੀ ਸੁਮਨਦੀਪ ਕੌਰ, ਗਿੱਧਿਆਂ ਦੀ ਰਾਣੀ ’ਚ ਬੀ.ਕਾਮ (ਆਨਰ) ਸਮੈਸਟਰ ਤੀਜ਼ਾ ਦੀ ਅਰਸ਼ਦੀਪ ਕੌਰ ਅਤੇ ਸੋਹਣੀ ਸਾਵਣ ਮੁਟਿਆਰ ’ਚ ਬੀ.ਬੀ.ਏ ਫ਼ਾਈਨਲ ਯੀਅਰ ਦੀ ਮੁਸਕਾਨ ਭਾਰਦਵਾਜ ਨੂੰ ਸਨਮਾਨਿਤ ਕੀਤਾ।
                   ਇਸ ਮੌਕੇ ਪੰਜਾਬੀ ਵਿਭਾਗ ਤੋਂ ਡਾ. ਹਰਜੀਤ ਕੌਰ, ਪੋਲੀਟੀਕਲ ਸਾਇੰਸ ਵਿਭਾਗ ਤੋਂ ਡਾ. ਦਵਿੰਦਰ ਕੌਰ ਅਤੇ ਫ਼ਾਈਨ ਆਰਟ ਵਿਭਾਗ ਤੋਂ ਪ੍ਰੋ: ਮਹਿਤਾਬ ਕੌਰ ਨੇ ਜੱਜ ਦੀ ਅਤੇ ਮੰਚ ਸੰਚਾਲਕਾ ਦੀ ਭੂਮਿਕਾ ਗੁਰਮਿੰਦਰ ਕੌਰ ਨੇ ਨਿਭਾਈ।ਇਸ ਮੌਕੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਡਾ. ਦੀਪਕ ਦੇਵਗਨ, ਪ੍ਰੋ: ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …