Saturday, July 27, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ `ਚ ਲਾਇਆ ਤੀਆਂ ਦਾ ਮੇਲਾ

ਅੰਮ੍ਰਿਤਸਰ, 18 ਅਗਸਤ (ਖੁਰਮਣੀਆਂ) – ਪੰਜਾਬੀ ਸਭਿਆਚਾਰ ਵਿਚ ਸਾਂਝ ਦਾ ਪ੍ਰਤੀਕ ਤਿਉਹਾਰ `ਤੀਆਂ` ਦਾ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਤਾ ਨਾਨਕੀ ਗਰਲਜ਼ ਹੋਸਟਲ ਦੇ ਵਿਹੜੇ ਵਿਚ ਲਗਾਇਆ ਗਿਆ।ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਕੁਮਾਰ ਦੂਆ ਦੇ ਸਹਿਯੋਗ ਨਾਲ ਕਰਵਾਏ ਇਸ ਤੀਆਂ ਦੇ ਮੇਲੇ `ਚ ਹੋਸਟਲ ਨੰ. 1,2,3 ਅਤੇ 4 ਦੀਆਂ ਵਿਦਿਆਰਥਣਾਂ ਨੇ ਸਮੂਹਿਕ ਰੂਪ ਵਿੱਚ ਗਿੱਧੇ ਤੇ ਬੋਲੀਆਂ ਦੇ ਰਾਹੀਂ ਆਪਣੇ ਮਨੋਭਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮੇਂ ਸਮੂਹ ਹੋਸਟਲ ਦੇ ਵਾਰਡਨ ਸਾਹਿਬਾਨ ਡਾ. ਨਿਰਮਲਾ ਦੇਵੀ, ਡਾ. ਹਰਿੰਦਰ ਸੋਹਲ ਡਾ. ਸੁਖਰਾਜ ਕੌਰ, ਡਾ. ਪੂਜਾ ਚੱਢ੍ਹਾ, ਸਮੂਹ ਸਹਾਇਕ ਵਾਰਡਨਜ਼ ਤੇ ਹੋਸਟਲ ਦਾ ਸਮੂਹ ਸਟਾਫ਼ ਮੌਜ਼ੂਦ ਸੀ। ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਇਸ ਤਿਉਹਾਰ ਦਾ ਲੁਤਫ਼ ਉਠਾਇਆ। ਇਸ ਪ੍ਰੋਗਰਾਮ ਵਿਚ ਹੋਸਟਲ ਨੰ.2 ਦੀ ਵਿਦਿਆਰਥਣ ਸੀਮਾ ਕੁਮਾਰੀ ਨੇ ਧੀ ਤੇ ਪਿਉ ਦੇ ਨਾਜ਼ੁਕ ਰਿਸ਼ਤੇ ਸਬੰਧੀ ਗੀਤ ਸੁਣਾ ਕੇ ਸਭਨਾਂ ਨੂੰ ਭਾਵੁਕ ਕਰ ਦਿੱਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …