ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ।ਜੀ ਹਾਂ, ਗੱਲ ਕਰ ਰਹੇ ਹਾਂ
ਉਸ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ, ਜਿਸ ਵਿਚ ਉਸ ਨੇ ਆਮ ਫ਼ਿਲਮਾਂ ਤੋਂ ਹਟ ਕੇ ਕਿਰਦਾਰ ਨਿਭਾਇਆ ਹੈ।ਉਸ ਦੇ ਆਪਣੇ ਕੁੱਝ ਅਸੂਲ ਹਨ, ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ ਰਹਿੰਦੇ ਹਨ।ਜੇਕਰ ਕੋਈ ਅਸੂਲ ਤੋੜਦਾ ਹੈ ਤਾਂ ਬਾਈ ਜੀ ਉਸ ਨਾਲ ਬੁਰਾ ਕਰਦੇ ਹਨ।ਪਰ ਇੱਕ ਬੰਦਾ ਹੈ ਬਾਈ ਜੀ ਦਾ ਛੋਟਾ ਭਰਾ ਜਿਸ ਦੀ ਕਿਸੇ ਵੀ ਗੱਲ ਦਾ ਬਾਈ ਗੁੱਸਾ ਨਹੀਂ ਕਰਦਾ।ਸਮੀਪ ਕੰਗ ਦੀ ਲਿਖੀ ਤੇ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਹਿੰਦੀ ਸਿਨਮੇ ਦੀ ਨਾਮੀਂ ਅਦਾਕਾਰਾ ਉਪਾਸਨਾ ਸਿੰਘ ਨੇ ਕੀਤਾ ਹੈ।“ਸੰਤੋਸ਼ ਇੰਟਰਟੇਨਮੈਂਟ ਸਟੂਡੀਓ” ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨ ਪਲੇਅ ਤੇ ਕਹਾਣੀ ਸਮੀਪ ਕੰਗ ਦੀ ਹੈ ਜਦਕਿ ਡਾਇਲਾਗ ਪਾਲੀ ਭੁਪਿੰਦਰ ਨੇ ਲਿਖੇ ਹਨ।
ਫ਼ਿਲਮ ਦਾ ਹੀਰੋ ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੈ।ਜਿਸ ਦੀ ਹੀਰੋਇਨ ਮਿਸ ਯੂਨੀਵਰਸ ਜੇਤੂ ਹਰਨਾਜ਼ ਕੌਰ ਸੰਧੂ ਹੈ।ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸੈਭੀ ਸੂਰੀ, ਸਿਮਰਤ ਕੌਰ ਰੰਧਾਵਾ ਤੇ ਹੌਬੀ ਧਾਲੀਵਾਲ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ।ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ।ਗੀਤ ਬਚਨ ਬੇਦਿਲ, ਮਨੀ ਲੌਂਗੀਆ, ਮੰਨਾ ਮੰਡ ਤੇ ਧਰਮਿੰਦਰ ਸਿੰਘ ਨੇ ਲਿਖੇ ਹਨ ਤੇ ਗਾਇਕ ਮੀਕਾ ਸਿੰਘ, ਰੇਸ਼ਮ ਸਿੰਘ ਅਨਮੋਲ, ਮਹਿਤਾਬ ਵਿਰਕ, ਅਰਮਾਨ ਬੇਦਿਲ, ਫ਼ਿਰੋਜ਼ ਖਾਨ ਤੇ ਸੁਗੰਧਾ ਮਿਸ਼ਰਾ ਨੇ ਪਲੇਅ ਬੈਕ ਗੀਤ ਗਾਇਆ ਹੈ।ਇਹ ਫ਼ਿਲਮ ਰੁਮਾਂਸ ਕਾਮੇਡੀ ਤੇ ਐਕਸ਼ਨ ਦਾ ਸੁਮੇਲ ਹੈ। 2008202202
ਹਰਜਿੰਦਰ ਸਿੰਘ ਜਵੰਦਾ
ਮੋ – 94638 28000
Punjab Post Daily Online Newspaper & Print Media